ਧਰਮਸੋਤ ਵਿਰੁੱਧ ‘ਆਪ’ ਦਾ ਮੋਰਚਾ 8ਵੇਂ ਦਿਨ ਦਾਖਲ, ਫਗਵਾੜਾ ਦੇ ਵਿਧਾਇਕ ਧਾਲੀਵਾਲ ਵਿਰੁੱਧ ਵੀ ਧਰਨੇ ਦਾ ਐਲਾਨ


ਨਾਭਾ/ਪਟਿਆਲਾ, 8 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) – ਦਲਿਤ ਵਿਦਿਆਰਥੀਆਂ ਨਾਲ ਸੰਬੰਧਿਤ ਪੋਸਟ ਮੈਟਿ੍ਰਕ ਸਕਾਲਰਸ਼ਿਪ (ਵਜ਼ੀਫ਼ਾ) ਸਕੀਮ ਦੇ 64 ਕਰੋੜ ਰੁਪਏ ਦੇ ਘੁਟਾਲੇ ‘ਚ ਘਿਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਨ ਦੀ ਮੰਗ ‘ਤੇ ਅੜੀ ਆਮ ਆਦਮੀ ਪਾਰਟੀ (ਆਪ) ਵੱਲੋਂ ਧਰਮਸੋਤ ਦੀ ਕੋਠੀ ਸਾਹਮਣੇ ਲਗਾਇਆ ‘ਪੱਕਾ ਮੋਰਚਾ’ 9ਵੇਂ ਦਿਨ ਵੀ ਜਾਰੀ ਰਿਹਾ। 
    ਮੰਗਲਵਾਰ ਨੂੰ ਧਰਨੇ ਦੀ ਅਗਵਾਈ ਪਾਰਟੀ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕੀਤੀ ਜਦਕਿ ਹਰਚੰਦ ਸਿੰਘ ਬਰਸਟ, ਪ੍ਰੀਤੀ ਮਲਹੋਤਰਾ, ਨਰਿੰਦਰ ਕੋਰ ਭਰਾਜ, ਦੇਵ ਮਾਨ, ਜੱਸੀ ਸੋਹੀਆਂਵਾਲਾ, ਚੇਤਨ ਸਿੰਘ ਜੋੜੇਮਾਜਰਾ, ਕਰਨਵੀਰ ਸਿੰਘ ਟਿਵਾਣਾ, ਮੇਘ ਚੰਦ ਸ਼ੇਰਮਾਜਰਾ, ਅਸ਼ੋਕ ਪਿ੍ਰਥੀਵਾਲ, ਖੁਸ਼ਵਾਜ਼ ਸ਼ਰਮਾ,  ਜਸਵੀਰ ਸਿੰਘ ਕੁਦਨੀ, ਅਮਰੀਕ ਸਿੰਘ ਬੰਗੜ, ਸੁਖਦੇਵ ਸਿੰਘ ਐਸਡੀਓ, ਸੰਦੀਪ ਬੰਧੂ ਆਦਿ ਆਗੂਆਂ ਹਿੱਸਾ ਲਿਆ। ਧਰਨੇ ਦੌਰਾਨ ਸਮੁੱਚੀ ‘ਆਪ’ ਲੀਡਰਸ਼ਿਪ ਨੇ ਸ਼ਹਿਰ ‘ਚ ਰੋਸ ਮਾਰਚ ਵੀ ਕੱਢਿਆ। 
    ਧਰਨੇ ਨੂੰ ਸੰਬੋਧਨ ਕਰਦਿਆਂ ਮਾਸਟਰ ਬਲਦੇਵ ਸਿੰਘ ਜੈਤੋ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਲੱਖਾਂ ਦਲਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ ਦੋਸ਼ੀ ਹੈ ਅਤੇ ਅਜਿਹੇ ਭਿ੍ਰਸ਼ਟਾਚਾਰੀਆਂ ਨੂੰ ਜਦ ਤੱਕ ਮੰਤਰੀ ਦੀ ਕੁਰਸੀ ਤੋਂ ਲਾਹ ਕੇ ਗਿ੍ਰਫਤਾਰ ਨਹੀਂ ਕੀਤਾ ਜਾਂਦਾ ਆਮ ਆਦਮੀ ਪਾਰਟੀ ਉਦੋਂ ਤੱਕ ਦਮ ਨਹੀਂ ਲਵੇਗੀ।    
    ‘ਆਪ’ ਵਿਧਾਇਕ ਨੇ ਕਿਹਾ ਕਿ ਧਰਮਸੋਤ ਦੀ ਸਰਪ੍ਰਸਤੀ ਥੱਲੇ ਚੱਲਦੇ ਇਸ ਭਿ੍ਰਸ਼ਟਾਚਾਰੀ ਗਿਰੋਹ ‘ਚ ਫਗਵਾੜਾ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਨਾਂ ਉੱਛਲਿਆ ਹੈ। ਜਿਸ ਕਰਕੇ ‘ਆਪ’ ਨੇ ਫਗਵਾੜਾ ਸਥਿਤ ਧਾਲੀਵਾਲ ਦੀ ਰਿਹਾਇਸ਼ ਮੂਹਰੇ ਵੀ ਧਰਨਾ ਲਗਾਇਆ ਜਾਵੇਗਾ। 
    ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਇਸ ਦਾਗ਼ੀ ਮੰਤਰੀ ਵਿਰੁੱਧ ਕਾਰਵਾਈ ਨਹੀਂ ਕਰਨਗੇ ਤਾਂ ਮੁੱਖ ਮੰਤਰੀ ਦਾ ਫਾਰਮ ਹਾਊਸ ਵੀ ਘੇਰਿਆ ਜਾਵੇਗਾ। 
    ਇਸ ਮੌਕੇ ‘ਆਪ’ ਆਗੂਆਂ ਨੇ ਕੇਂਦਰ ਵੱਲੋਂ ਇਸ ਘੁਟਾਲੇ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਟੀਮ ਉੱਤੇ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਦੀ ਮੰਗ ਕੀਤੀ।        

Leave a Reply

Your email address will not be published. Required fields are marked *