-ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰ ਫਿੱਟ ਇੰਡੀਆ ਮੁਹਿੰਮ ਜਾਰੀ

ਪਟਿਆਲਾ, 14 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) : 5 ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਦੇ ਕਰਨਲ ਜੇ. ਐਸ. ਧਾਲੀਵਾਲ ਦੀ ਅਗਵਾਈ ‘ਚ ਕੈਡਿਟਾਂ ਵੱਲੋਂ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆ 2 ਅਕਤੂਬਰ ਤੱਕ ਚੱਲਣ ਵਾਲੀ ਫਿੱਟ ਇੰਡੀਆ ਮੁਹਿੰਮ ‘ਚ ਆਪਣੇ ਘਰਾਂ ਤੋਂ ਹੀ ਹਿੱਸਾ ਲਿਆ ਜਾ ਰਿਹਾ ਹੈ। ਐਨ.ਸੀ.ਸੀ. ਬਟਾਲੀਅਨ ਅਧੀਨ ਆਉਂਦੀਆਂ ਵਿੱਦਿਅਕ ਸੰਸਥਾਵਾਂ ਦੇ ਏ.ਐਨ.ਓਜ. ਅਤੇ ਕੈਡਿਟਾਂ ਵੱਲੋਂ ਆਪਣੇ ਘਰਾਂ ‘ਚ ਰਹਿ ਕੇ ਸਰੀਰਕ ਕਸਰਤਾਂ ਜਿਸ ‘ਚ ਯੋਗਾ, ਰਸੀ ਟੱਪਣਾ, ਰਸੀ ਚੜ੍ਹਨਾ, ਦੌੜਨਾ ਅਤੇ ਸਾਈਕਲਿੰਗ ਆਦਿ ਕਰਕੇ ਸਰੀਰਕ ਤੌਰ ‘ਤੇ ਤੰਦਰੁਸਤ ਰਹਿਣ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਸੂਬੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਕਰਨਲ ਜੇ.ਐਸ. ਧਾਲੀਵਾਲ ਕਮਾਂਡਿੰਗ ਅਫ਼ਸਰ 5 ਪੰਜਾਬ ਬਟਾਲੀਅਨ ਐਨ.ਸੀ.ਸੀ. ਦੀ ਅਗਵਾਈ ‘ਚ ਬਟਾਲੀਅਨ ਅਧੀਨ ਆਉਂਦੀਆਂ ਵਿੱਦਿਅਕ ਸੰਸਥਾਵਾਂ ਸਰਕਾਰੀ ਆਈ.ਟੀ.ਆਈ. ਪਟਿਆਲਾ, ਸਰਕਾਰੀ ਮਹਿੰਦਰਾ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ, ਬਿਕਰਮ ਕਾਲਜ, ਪ੍ਰੋ. ਗੁਰਸੇਵਕ ਸਿੰਘ ਸਰੀਰਿਕ ਸਿੱਖਿਆ ਕਾਲਜ, ਖਾਲਸਾ ਕਾਲਜ, ਆਰਮੀ ਸਕੂਲ, ਯਾਦਵਿੰਦਰਾ ਸਕੂਲ, ਗੁਰੂ ਨਾਨਕ ਫਾਊਂਡੇਸ਼ਨ ਸਕੂਲ, ਬ੍ਰਿਟਿਸ਼ ਸਕੂਲ, ਬਲੋਸਮ ਸਕੂਲ, ਸਰਕਾਰੀ ਮਲਟੀਪਰਪਜ਼ ਸਕੂਲ, ਸਰਕਾਰੀ  ਕਿਰਤੀ ਕਾਲਜ, ਸਰਕਾਰੀ ਸਕੂਲ ਚੁਨਾਗਰਾ, ਪੈਰਾਡਾਈਜ ਸਕੂਲ, ਮਦਰ ਇੰਡੀਆ ਸਕੂਲ ਪਾਤੜਾਂ, ਸਰਕਾਰੀ ਆਈ.ਟੀ.ਆਈ. ਰਾਜਪੁਰਾ, ਪਟੇਲ ਸਕੂਲ, ਮੁਕਤ ਸਕੂਲ, ਸ਼ਹੀਦ ਉਧਮ ਸਿੰਘ ਕਾਲਜ, ਚਿੱਤਕਾਰਾ ਯੂਨੀਵਰਸਿਟੀ ਰਾਜਪੁਰਾ, ਗੋਬਿੰਦਗੜ੍ਹ ਪਬਲਿਕ ਕਾਜਲ ਅਤੇ ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸਕੂਲ ਫ਼ਤਿਹਗੜ੍ਹ ਸਾਹਿਬ ਦੇ ਸਾਰੇ ਏ.ਐਨ.ਓਜ਼. ਅਤੇ 541ਕੈਡਿਟਾਂ ਨੇ ਤੰਦਰੁਸਤ ਰਹਿਣ ਦੀ ਮੁਹਿੰਮ ਤਹਿਤ ਖੁਦ ਵੀ ਸਰੀਰਕ ਗਤੀਵਿਧੀਆਂ ਕੀਤੀਆਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸੰਪਰਕ ਵਿੱਚ ਆਉਂਦੇ 323 ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਇਸ ਮੁਹਿੰਮ ਦਾ ਹਿੱਸਾ ਬਣਾਇਆ ਹੈ।
ਉਨ੍ਹਾਂ ਦੱਸਿਆ ਕਿ ਸਾਰੀਆਂ ਵਿੱਦਿਅਕ ਸੰਸਥਾਵਾਂ ਦੇ ਏ.ਐਨ.ਓਜ਼. ਅਤੇ ਕੈਡਿਟਾਂ ਵੱਲੋਂ ਆਪਣੀਆਂ ਕਸਰਤ ਕਰਦਿਆਂ ਦੀਆਂ ਫ਼ੋਟੋਆਂ ਅਤੇ ਵੀਡੀਓਜ਼ ਸ਼ੋਸਲ ਮੀਡੀਆ ‘ਤੇ ਅਪਲੋਡ ਕੀਤੀਆਂ ਜਾਂਦੀਆਂ ਹਨ ਤਾਂ ਜੋ ਹੋਰਨਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਸਕੇ।

Leave a Reply

Your email address will not be published. Required fields are marked *