ਪਟਿਆਲਾ, 15 ਸਤੰਬਰ –  (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) – ਅੱਜ ਪਟਿਆਲਾ ਜ਼ਿਲ੍ਹੇ ਵਿਚ 288 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ 2450 ਦੇ ਕਰੀਬ ਰਿਪੋਰਟਾਂ ਵਿਚੋ 288 ਕੋਵਿਡ ਪੋਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋਂ ਤਿੰਨ ਪੋੋਜ਼ੀਟਿਵ ਕੇਸਾਂ ਦੀ ਸੂਚਨਾ ਪੀ.ਜੀ.ਆਈ ਚੰਡੀਗੜ੍ਹ, ਦੋ ਦੀ ਲੁਧਿਆਣਾ ਅਤੇ ਇੱਕ ਦੀ ਸੂਚਨਾ ਫਤਿਹਗੜ੍ਹ ਸਾਹਿਬ ਤੋਂ ਪ੍ਰਾਪਤ ਹੋਈ ਹੈ। ਜ਼ਿਲ੍ਹੇ ਵਿਚ ਪੋਜ਼ੀਟਿਵ ਕੇਸਾਂ ਦੀ ਗਿਣਤੀ 9176 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਅੱਜ 194 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 6982 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1942 ਹੈ।

ਪੋਜ਼ੀਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 288 ਕੇਸਾਂ ਵਿਚੋਂ 63 ਪਟਿਆਲਾ ਸ਼ਹਿਰ, 1 ਸਮਾਣਾ, 23 ਰਾਜਪੁਰਾ, 27 ਨਾਭਾ, ਬਲਾਕ ਭਾਦਸੋਂ ਤੋਂ 6, ਬਲਾਕ ਕੋਲੀ ਤੋਂ 9, ਬਲਾਕ ਕਾਲੋਮਾਜਰਾ ਤੋਂ 6, ਬਲਾਕ ਹਰਪਾਲਪੁਰ ਤੋਂ 1, ਬਾਲਕ ਦੁਧਨਸਾਧਾ ਤੋਂ 5, ਬਲਾਕ ਸ਼ੁਤਰਾਣਾ ਤੋਂ 147 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਦੇ ਜੁਝਾਰ ਨਗਰ, ਬਸੰਤ ਵਿਹਾਰ, ਬੁੱਕ ਮਾਰਕਿਟ, ਡੋਗਰਾ ਮੁੱਹਲਾ, ਗੁਰਦਰਸ਼ਨ ਨਗਰ, ਯਾਦਵਿੰਦਰਾ ਕਲੋਨੀ, ਨਿਉ ਸੁਲਰ ਕਲੋਨੀ, ਨਿਉ ਮੇਹਰ ਸਿੰਘ ਕਲੋਨੀ, ਵਿਕਾਸ ਨਗਰ, ਹਰਮਨ ਕਲੋਨੀ, ਰਣਜੀਤ ਨਗਰ, ਵਾਟਰ ਟੈਂਕ, ਤਫਜਲਪੁਰਾ, ਸਰਹੰਦ ਰੋਡ, ਮਿਸ਼ਰੀ ਬਜਾਰ, ਮਿਲਟਰੀ ਕੈਂਟ, ਆਫੀਸਰ ਕਲੋਨੀ, ਡਿਲਾਈਟ ਕਲੋਨੀ, ਅਰਬਨ ਅਸਟੇਟ ਫੇਸ ਦੋ, ਆਦਰਸ਼ ਨਗਰ, ਗੁਰੂ ਨਾਨਕ ਨਗਰ, ਐਸ.ਐਸ.ਟੀ ਨਗਰ, ਸੇਵਕ ਕਲੋਨੀ ਵਿਚੋ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ। ਰਾਜਪੁਰਾ ਦੇ ਨੇੜੇ ਬਹਾਵਲਪੁਰ ਧਰਮਸ਼ਾਲਾ, ਗਰਗ ਕਲੋਨੀ, ਚਿੱਸਤਾ ਵਾਲਾ ਮੁੱਹਲਾ, ਗਾਂਧੀ ਕਲੋਨੀ, ਟੀਚਰ ਕਲੋਨੀ, ਪਟੇਲ ਨਗਰ, ਨੇੜੇ ਦਸ਼ਮੇਸ਼ ਕਲੋਨੀ, ਰੇਲਵੇ ਕਲੋਨੀ, ਆਈ.ਟੀ.ਆਈ.ਰੋਡ, ਪੁਰਾਨੀ ਮਿਰਚ ਮੰਡੀ, ਧਰਮਪੁਰਾ ਕਲੋਨੀ, ਵਿਕਾਸ ਨਗਰ, ਪ੍ਰਤਾਪ ਨਗਰ, ਨੇੜੇ ਦੁਰਗਾ ਮੰਦਰ, ਸਮਾਣਾ ਦੇ ਸ਼ਕਤੀ ਵਾਟਿਕਾ, ਨਾਭਾ ਤੋਂ ਨੇੜੇ ਸਤ ਨਰਾਇਣ ਮੰਦਰ, ਮੈਹਸ ਗੇਟ, ਸਦਰ ਬਾਜਾਰ, ਆਤਮਾ ਰਾਮ ਸਟਰੀਟ, ਸ਼ਿਵਾ ਐਨਕਲੇਵ, ਬੋੜਾਂ ਗੇਟ, ਦਸ਼ਮੇਸ਼ ਕਲੋਨੀ, ਘੁਲਾੜ ਮੰਡੀ ਵਿਚੋਂ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ। ਇਹਨਾਂ ਵਿੱਚ ਤਿੰਨ ਪੁਲਿਸ ਮੁਲਾਜਮ ਅਤੇ ਦੋ ਸਿਹਤ ਕਰਮੀ ਵੀ ਸ਼ਾਮਲ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ 4 ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤ ਹੋ ਗਈ ਹੈ। ਪਹਿਲਾ ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ 76 ਸਾਲਾ ਬਜੁਰਗ, ਦੂਸਰਾ ਧੀਰੂ ਨਗਰ ਦੀ ਰਹਿਣ ਵਾਲੀ 62 ਸਾਲਾ ਅੋਰਤ, ਤੀਸਰਾ ਗੁਰਬਖਸ਼ ਕਲੋਨੀ ਦਾ ਰਹਿਣ ਵਾਲਾ 71 ਸਾਲਾ ਪੁਰਸ਼, ਚੋਥਾ ਰਾਜਪੁਰਾ ਦੇ ਡਾਲੀਮਾ ਵਿਹਾਰ ਦੀ ਰਹਿਣ ਵਾਲੀ 64 ਸਾਲਾ ਅੋਰਤ, ਇਹ ਸਾਰੇ ਮਰੀਜ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ। ਜਿਸ ਨਾਲ ਹੁਣ ਜ਼ਿਲ੍ਹੇ ਵਿੱਚ ਕੁੱਲ ਮੌਤਾਂ ਦੀ ਗਿਣਤੀ 252 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਗਾਈਡਲਾਈਨਜ਼ ਅਨੁਸਾਰ ਸਮਾਂ ਪੂਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਸਾਹਮਣੇ ਨਾ ਆਉਣ ‘ਤੇ ਪਟਿਆਲਾ ਦੇ ਗੁਰੂ ਰਵੀਦਾਸ ਨਗਰ ਨੇੜੇ ਰੇਲਵੇ ਸਟੇਸ਼ਨ ਵਿਖੇ ਲਗਾਈ ਗਈ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸ਼ੁਤਰਾਣਾ ਬਲਾਕ ਵਿੱਚ ਪੈਂਦੀ ਇੱਕ ਫੈਕਟਰੀ ਵਿਚ ਮੁਲਾਜਮਾਂ ਦੀ ਕੀਤੀ ਕੋਵਿਡ ਜਾਂਚ ਦੋਰਾਨ ਜਿਆਦਾ ਮੁਲਾਜਮ ਕੋਵਿਡ ਪੋਜ਼ੀਟਿਵ ਪਾਏ ਗਏ ਹਨ। ਜਿਸ ਕਾਰਨ ਇਸ ਫੈਕਟਰੀ ਦੇ ਰਿਹਾਇਸ਼ੀ ਏਰੀਏ ਵਿਚ ਗਾਈਡਲਾਈਨਜ਼ ਅਨੁਸਾਰ ਕੰਟੈਨਮੈਂਟ ਲਗਾਈ ਜਾ ਰਹੀ ਹੈ।

Leave a Reply

Your email address will not be published. Required fields are marked *