ਪਟਿਆਲਾ, 16 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) – ਪਟਿਆਲਾ ਜ਼ਿਲ੍ਹੇ ਵਿਚ ਅੱਜ 292 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪ੍ਰਾਪਤ 2100 ਦੇ ਕਰੀਬ ਰਿਪੋਰਟਾਂ ਵਿਚੋ 292 ਕੋਵਿਡ ਪੋਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋਂ ਇੱਕ ਪੋੋਜ਼ੀਟਿਵ ਕੇਸ ਦੀ ਸੂਚਨਾ ਪੀ.ਜੀ.ਆਈ ਚੰਡੀਗੜ੍ਹ, ਇੱਕ ਦੀ ਲੁਧਿਆਣਾ, ਇੱਕ ਦੀ ਫੋਰਟਿਸ ਹਸਪਤਾਲ ਅਤੇ ਦੋ ਦੀ ਸੰਗਰੂਰ ਤੋਂ ਪ੍ਰਾਪਤ ਹੋਈ ਹੈ। ਇਸ ਤਰਾਂ ਹੁਣ ਜ਼ਿਲ੍ਹੇ ਵਿਚ ਪੋਜ਼ੀਟਿਵ ਕੇਸਾਂ ਦੀ ਗਿਣਤੀ 9468 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ 206 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 7188 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2018 ਹੈ।

ਪੋਜ਼ੀਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 292 ਕੇਸਾਂ ਵਿਚੋਂ 150 ਪਟਿਆਲਾ ਸ਼ਹਿਰ, 11 ਸਮਾਣਾ, 42 ਰਾਜਪੁਰਾ, 1 ਨਾਭਾ, ਬਲਾਕ ਭਾਦਸੋਂ ਤੋਂ 27, ਬਲਾਕ ਕੋਲੀ ਤੋਂ 16, ਬਲਾਕ ਕਾਲੋਮਾਜਰਾ ਤੋਂ 10, ਬਲਾਕ ਹਰਪਾਲਪੁਰ ਤੋਂ 17, ਬਲਾਕ ਦੁਧਨਸਾਧਾ ਤੋਂ 3, ਬਲਾਕ ਸ਼ੁਤਰਾਣਾ ਤੋਂ 15 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਦੇ ਦੀਪ ਨਗਰ, ਡੀਲਾਈਟ ਕਲੋਨੀ, ਧਾਲੀਵਾਲ ਕਲੋਨੀ, ਸੈਨਚੁਰੀ ਐਨਕਲੇਵ, ਜੈ ਜਵਾਨ ਕਲੋਨੀ, ਢਿਲੋ ਮਾਰਗ, ਸਨੀ ਐਨਕਲੇਵ, ਸਵਰਨ ਵਿਹਾਰ, ਪ੍ਰੌਫੈਸਰ ਕਲੋਨੀ, ਮਿਲਟਰੀ ਕੈਂਟ, ਨਿਉ ਹੇਮ ਬਾਗ, ਮਨਜੀਤ ਨਗਰ, ਮਥੁਰਾ ਕਲੋਨੀ, ਤ੍ਰਿਪੜੀ, ਮਾਡਲ ਟਾਉਨ, ਰਤਨ ਨਗਰ, ਗੁੱਡ ਅਰਥ ਕਲੋਨੀ, ਆਦਰਸ਼ ਕਲੋਨੀ, ਦਰਸ਼ਨਾ ਕਲੋਨੀ, ਖਾਲਸਾ ਮੁੱਹਲਾ, ਫੁੱਲਕੀਆਂ ਐਨਕਲੇਵ, ਗੁਰਬਖਸ਼ ਕਲੋਨੀ, ਜੁਝਾਰ ਨਗਰ, ਡੋਗਰਾ ਮੁਹੱਲਾ, ਲਾਹੋਰੀ ਗੇਟ, ਨਿਉ ਆਫੀਸਰ ਕਲੋਨੀ, ਕਮਾਂਡੋ ਕੰਪਲੈਕਸ, ਮੇਹਰ ਸਿੰਘ ਕਲੋਨੀ, ਜੁਝਾਰ ਨਗਰ, ਬਸੰਤ ਵਿਹਾਰ, ਬੁੱਕ ਮਾਰਕਿਟ, ਡੋਗਰਾ ਮੁੱਹਲਾ, ਵਿਕਾਸ ਨਗਰ, ਰਣਜੀਤ ਨਗਰ, ਅਰਬਨ ਅਸਟੇਟ ਫੇਸ ਦੋ, ਆਦਰਸ਼ ਨਗਰ, ਗੁਰੂ ਨਾਨਕ ਨਗਰ, ਐਸ.ਐਸ.ਟੀ ਨਗਰ ਤੋਂ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ। ਰਾਜਪੁਰਾ ਦੇ ਨੇੜੇ ਬਹਾਵਲਪੁਰ ਧਰਮਸ਼ਾਲਾ, ਰੋਸ਼ਨ ਕਲੋਨੀ, ਗੋਬਿੰਦ ਕਲੋਨੀ, ਨੇੜੇ ਮਹਾਵੀਰ ਮੰੰਦਰ, ਠਾਕੁਰਪੁਰੀ ਮੁਹੱਲਾ, ਧਰਮਪੁਰਾ ਕਲੋਨੀ, ਪ੍ਰਤਾਪ ਕਲੋਨੀ, ਵਿਕਾਸ ਨਗਰ, ਨੇੜੇ ਐਨ. ਟੀ. ਸੀ. ਸਕੂਲ, ਮਹਿੰਦਰਾ ਗੰਜ, ਗੁਰੂ ਅਰਜੁਨ ਦੇਵ ਕਲੋਨੀ, ਪੱਚਰੰਗਾ ਚੋਂਕ, ਆਈ.ਟੀ.ਆਈ ਰੋਡ, ਨੇੜੇ ਸਿੰਘ ਸਭਾ ਗੁਰੂੁਦੁਆਰਾ, ਗਾਂਧੀ ਕਲੋਨੀ, ਵਿਕਾਸ ਨਗਰ, ਪ੍ਰਤਾਪ ਨਗਰ, ਨੇੜੇ ਦੁਰਗਾ ਮੰਦਰ, ਬਸੰਤ ਵਿਹਾਰ , ਸਮਾਣਾ ਦੇ ਸ਼ਕਤੀ ਵਾਟਿਕਾ, ਸੈਵਨ ਸਿਟੀ, ਘੜਾਮਾ ਪੱਤੀ, ਮੋਤੀਆਂ ਬਾਜਾਰ, ਟਿੱਬਾ ਬਸਤੀ, ਇੰਦਰਾਪੁਰੀ ਮੁਹੱਲਾ, ਨਾਭਾ ਤੋਂ ਬੋੜਾਂ ਗੇਟ ਤੋਂ ਰਿਪੋਰਟ ਹੋਏ ਹਨ। ਇਹਨਾਂ ਵਿੱਚ ਦੋ ਪੁਲਿਸ ਕਰਮੀ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹੈ।

ਡਾ. ਮਲਹੋਤਰਾ ਨੇ ਦੱਸਿਆਂ ਕਿ ਅੱਜ ਜ਼ਿਲ੍ਹੇ ਵਿੱਚ ਦਸ ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤ ਹੋ ਗਈ ਹੈ। ਜਿਹਨਾਂ ਵਿਚੋਂ ਪੰਜ ਪਟਿਆਲਾ ਸ਼ਹਿਰ, ਦੋ ਰਾਜਪੁਰਾ, ਇੱਕ ਸਮਾਣਾ, ਇੱਕ ਨਾਭਾ, ਇੱਕ ਭਾਦਸੋਂ ਬਲਾਕ ਨਾਲ ਸਬੰਧਤ ਹੈ। ਪਹਿਲਾ ਪਟਿਆਲਾ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ 47 ਸਾਲਾ ਪੁਰਸ਼, ਦੂਸਰਾ ਘੇਰ ਸੋਢੀਆਂ ਦੀ ਰਹਿਣ ਵਾਲੀ 51 ਸਾਲਾ ਅੋਰਤ, ਤੀਸਰਾ ਸੈਂਨਚੁਰੀ ਐਨਕਲੇਵ ਦਾ ਰਹਿਣ ਵਾਲਾ 71 ਸਾਲਾ ਬਜੁਰਗ, ਚੋਥਾ ਰਤਨ ਨਗਰ ਦਾ ਰਹਿਣ ਵਾਲਾ 58 ਸਾਲਾ ਪੁਰਸ਼, ਪੰਜਵਾਂ ਦਸ਼ਮੇਸ਼ ਨਗਰ ਦਾ ਰਹਿਣ ਵਾਲਾ 55 ਸਾਲਾ ਪੁਰਸ਼, ਛੇਵਾਂ ਰਾਜਪੁਰਾ ਟਾਉਨ ਦਾ ਰਹਿਣ ਵਾਲਾ 72 ਸਾਲਾ ਬਜੁਰਗ, ਸੱਤਵਾਂ ਪਿੰਡ ਨਨਹੇੜਾ ਤਹਿਸੀਲ ਰਾਜਪੁਰਾ ਦਾ ਰਹਿਣ ਵਾਲਾ 26 ਸਾਲਾ ਵਿਅਕਤੀ, ਅੱਠਵਾਂ ਨਾਭਾ ਦੇ ਮਲੇਰੀਅਨ ਸਟਰੀਟ ਦੀ ਰਹਿਣ ਵਾਲੀ 85 ਸਾਲਾ ਅੋਰਤ, ਨੌਵਾਂ ਸਮਾਣਾ ਦੇ ਪ੍ਰੀਤ ਨਗਰ ਦੀ ਰਹਿਣ ਵਾਲੀ 58 ਸਾਲਾ ਅੋਰਤ, ਦਸਵਾਂ ਪਿੰਡ ਭਾਦਸੋਂ ਬਲਾਕ ਭਾਦਸੋਂ ਦਾ ਰਹਿਣ ਵਾਲਾ 65 ਸਾਲਾ ਪੁਰਸ਼, ਇਹ ਸਾਰੇ ਮਰੀਜ ਹਸਪਤਾਲਾ ਵਿੱਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿੱਚ ਕੁੱਲ ਮੌਤਾਂ ਦੀ ਗਿਣਤੀ 262 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆਂ ਕਿ ਜ਼ਿਆਦਾ ਕੋਵਿਡ ਪੋਜ਼ੀਟਿਵ ਕੇਸ ਆਉਣ ‘ਤੇ ਪਟਿਆਲਾ ਦੇ ਨਾਭਾ ਰੋਡ ਸਥਿਤ ਕ੍ਰਿਸ਼ਨਾ ਕਲੋਨੀ ਅਤੇ ਏਕਤਾ ਨਗਰ ਦੀ ਗੱਲੀ ਨੰਬਰ ਤਿੰਨ ਵਿਚ ਵੀ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ।

Leave a Reply

Your email address will not be published. Required fields are marked *