ਪਟਿਆਲਾ, 27 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਵਿਚ 131 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪ੍ਰਾਪਤ 1900 ਦੇ ਕਰੀਬ ਰਿਪੋਰਟਾਂ ਵਿਚੋਂ 131 ਕੋਵਿਡ ਪੋਜ਼ੀਟਿਵ ਪਾਏ ਗਏ ਹਨ ਇਸ ਤਰਾਂ ਹੁਣ ਜ਼ਿਲ੍ਹੇ ਵਿਚ ਪੋਜ਼ੀਟਿਵ ਕੇਸਾਂ ਦੀ ਗਿਣਤੀ 11,323 ਹੋ ਗਈ ਹੈ। ਮਿਸ਼ਨ ਫਤਿਹ ਤਹਿਤ 195 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 9518 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1487 ਹੈ।

ਪੋਜ਼ੀਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 131 ਕੇਸਾਂ ਵਿਚੋਂ 58 ਪਟਿਆਲਾ ਸ਼ਹਿਰ, 6 ਸਮਾਣਾ, 16 ਰਾਜਪੁਰਾ, 1 ਨਾਭਾ, ਬਲਾਕ ਭਾਦਸੋਂ ਤੋਂ 3, ਬਲਾਕ ਕੋਲੀ ਤੋਂ 8, ਬਲਾਕ ਕਾਲੋਮਾਜਰਾ ਤੋਂ 6, ਬਲਾਕ ਹਰਪਾਲ ਪੁਰ ਤੋਂ 9, ਬਲਾਕ ਦੁਧਨਸਾਧਾ ਤੋਂ 6, ਬਲਾਕ ਸ਼ੁਤਰਾਣਾ ਤੋਂ 18 ਕੇਸ ਰਿਪੋਰਟ ਹੋਏ ਹਨ। ਪਟਿਆਲਾ ਦੇ  ਮਹਿੰਦਰਾ ਕੰਪਲੈਕਸ, ਗਾਰਡਨ ਹਾਈਟਸ, ਤਫਜਲਪੁਰਾ, ਰਣਜੀਤ ਨਗਰ, ਪਾਸੀ ਰੋਡ, ਬਸੰਤ ਵਿਹਾਰ, ਗਰੀਨ ਵਿਉ, ਸਨੋਰੀ ਗੇਟ, ਨਿਉ ਮੇਹਰ ਸਿੰਘ ਕਲੋਨੀ, ਅਨੰਦ ਨਗਰ, ਮਜੀਠੀਆ ਐਨਕਲੇਵ, ਦੇਸ ਰਾਜ ਸਟਰੀਟ, ਬਲਾਸਮ ਐਨਕਲੇਵ, ਜੋਗਿੰਦਰ ਨਗਰ, ਨੋਰਥ ਐਵੀਨਿਉ, ਆਈ.ਟੀ.ਬੀ.ਪੀ., ਨੇੜੇ ਪੋਲੋ ਗਰਾਂਉਡ, ਮਿਲਟਰੀ ਕੈਂਟ, ਫੋਕਲ ਪੁਆਇੰਟ, ਘੁਮੰਣ ਨਗਰ, ਗੁਰਦਰਸ਼ਨ ਨਗਰ, ਸ਼ਿਵਾਲਿਕ ਵਿਹਾਰ, ਯਾਦਵਿੰਦਰਾ ਕਲੋਨੀ, ਲਾਹੋਰੀ ਗੇਟ, ਨਿਉ ਆਫੀਸਰ ਕਲੋਨੀ, ਗੁਰੂ ਨਾਨਕ ਨਗਰ, ਰਾਜਪੁਰਾ ਦੇ ਡਾਲੀਮਾ ਵਿਹਾਰ, ਭਾਰਤ ਕਲੋਨੀ, ਨੇੜੇ ਜੀ.ਟੀ.ਬੀ ਸਕੂਲ, ਰਾਜਪੁਰਾ ਟਾਉਨ, ਪ੍ਰੀਤ ਕਲੋਨੀ, ਦਸ਼ਮੇਸ਼ ਨਗਰ, ਨੇੜੇ ਗਣੇਸ਼ ਮੰਦਰ ਪੁਰਾਨਾ ਰਾਜਪੁਰਾ, ਸਮਾਣਾ ਦੇ ਰਾਈਸ ਸ਼ੈਲਰ, ਦਰਦੀ ਕਲੋਨੀ, ਖਾਲਸਾ ਕਲੋਨੀ, ਨਾਭਾ ਦੇ ਦੁੱਲਦੀ ਗੇਟ ਤੋਂ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਛੇ ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤ ਹੋ ਗਈ ਹੈ ਜਿਹਨਾਂ ਵਿਚੋਂ ਚਾਰ ਪਟਿਆਲਾ ਸ਼ਹਿਰ, ਇੱਕ ਬਲਾਕ ਹਰਪਾਲਪੁਰ ਅਤੇ ਇੱਕ ਤਹਿਸੀਲ ਪਾਤੜਾਂ ਨਾਲ ਸਬੰਧਤ ਸਨ।ਪਹਿਲਾ ਪਟਿਆਲਾ ਸ਼ਹਿਰ ਦੇ ਨਿਉ ਸੈਨਚੁਰੀ ਐਨਕਲੇਵ ਦੀ ਰਹਿਣ ਵਾਲੀ 85 ਸਾਲਾ ਬਜੁਰਗ ਅੋਰਤ, ਦੂਜਾ ਨਿਉ ਸ਼ਕਤੀ ਨਗਰ ਦੀ ਰਹਿਣ ਵਾਲੀ 27 ਸਾਲਾ ਅੋਰਤ, ਤੀਸਰਾ ਘੁੰਮਣ ਨਗਰ ਦੀ ਰਹਿਣ ਵਾਲੀ 47 ਸਾਲਾ ਅੋਰਤ, ਚੋਥਾ ਨਿਉ ਸੈਨਚੁਰੀ ਐਨਕਲੇਵ ਦੀ ਰਹਿਣ ਵਾਲੀ 40 ਸਾਲਾ ਅੋਰਤ, ਪੰਜਵਾਂ ਪਿੰਡ ਮਰਦਾਪੁਰ ਬਲਾਕ ਹਰਪਾਲਪੁਰ ਦੀ ਰਹਿਣ ਵਾਲੀ 47 ਸਾਲਾ ਅੋਰਤ, ਛੇਵਾਂ ਪਿੰਡ ਬੁਰਾੜ ਤਹਿਸੀਲ ਪਾਤੜਾਂ ਦਾ ਰਹਿਣ ਵਾਲਾ 48 ਸਾਲਾ ਪੁਰਸ਼, ਇਹ ਸਾਰੇ ਮਰੀਜ ਹਸਪਤਾਲ ਵਿਚ ਦਾਖਲ ਸਨ ਅਤੇ ਇਲਾਜ ਦੌਰਾਨ ਇਹਨਾਂ ਦੀ ਮੌਤ ਹੋ ਗਈ ਜਿਸ ਨਾਲ ਹੁਣ ਕੁੱਲ ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 318 ਹੋ ਗਈ ਹੈ।

ਬਲਾਕ ਭਾਦਸੋਂ ਦੇ ਪਿੰਡ ਚਹਿਲ ਵਿਖੇ ਨਵੀਂ ਮਾਈਕਰੋ ਕੰਟੈਨਮੈਂਟ ਲਗਾ ਦਿਤੀ ਗਈ ਹੈ ਅਤੇ ਗਾਈਡਲਾਈਨਜ਼ ਅਨੁਸਾਰ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇ ਬਲਾਕ ਭਾਦਸੋਂ ਦੇ ਪਿੰਡ ਢਕੋਂਦਾ ਅਤੇ ਪਿੰਡ ਕੋਟਲੀ ਵਿਖੇ ਲਗਾਈਆਂ ਗਈਆਂ ਮਾਈਕਰੋ ਕੰਟੈਨਮੈਂਟਾ ਹਟਾ ਦਿੱਤੀਆ ਗਈਆਂ ਹਨ ਜਿਸ ਨਾਲ ਜ਼ਿਲ੍ਹੇ ਵਿੱਚ ਹੁਣ ਕੰਟੈਨਮੈਂਟ ਅਤੇ ਮਾਈਕਰੋ ਕੰਟੈਨਮੈਂਟ ਵਾਲੇ ਏਰੀਏ ਦੀ ਕੁੱਲ ਗਿਣਤੀ ਛੇ ਰਹਿ ਗਈ ਹੈ।

ਅੱਜ ਵੀ ਵੱਖ-ਵੱਖ ਥਾਂਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 1150 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 1,48,733 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋਂ ਜ਼ਿਲ੍ਹੇ ਪਟਿਆਲਾ ਦੇ 11,323 ਕੋਵਿਡ ਪੋਜ਼ੀਟਿਵ, 1,36,210 ਨੇਗੇਟਿਵ ਅਤੇ ਲੱਗਭਗ 900 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Leave a Reply

Your email address will not be published. Required fields are marked *