-ਨਜਾਇਜ਼ ਸ਼ਰਾਬ ਦੇ 27 ਤਸਕਰਾਂ ਨੂੰ ਨੇਕ ਚੱਲਣੀ ‘ਤੇ ਪਾਬੰਦ ਕਰਵਾਇਆ : ਦੁੱਗਲ

ਪਟਿਆਲਾ, 27 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ : ਪਟਿਆਲਾ ਪੁਲਿਸ ਨੇ ਨਾਜਾਇਜ ਸ਼ਰਾਬ ਤਿਆਰ ਕਰਨ ਅਤੇ ਅਜਿਹੀ ਸ਼ਰਾਬ ਦੀ ਤਸਕਰੀ ਕਰਨ ਵਾਲਿਆ ਵਿਰੁੱਧ ਸਖ਼ਤੀ ਕਰਦਿਆਂ  21 ਤੋਂ ਅੱਜ ਤੱਕ ਕਾਰਵਾਈ ਕਰਦਿਆਂ 19 ਮਾਮਲੇ ਦਰਜ ਕੀਤੇ ਹਨ। ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਪੁਲਿਸ ਨੇ ਛਾਪੇਮਾਰੀ ਕਰਕੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਲਾਹਣ, ਸ਼ਰਾਬ ਠੇਕਾ ਦੇਸੀ (ਹਰਿਆਣਾ/ਪੰਜਾਬ) ਅਤੇ ਨਜਾਇਜ ਸ਼ਰਾਬ ਬ੍ਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਇਸ ਹਫਤੇ ‘ਚ 19 ਮਾਮਲੇ ਦਰਜ ਕਰਕੇ 1170 ਲੀਟਰ ਲਾਹਣ, 2783 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ, 60 ਬੋਤਲਾਂ ਸ਼ਰਾਬ ਠੇਕਾ ਦੇਸੀ ਪੰਜਾਬ, 23 ਬੋਤਲਾਂ ਨਜਾਇਜ਼ ਸ਼ਰਾਬ, 1 ਚਾਲੂ ਭੱਠੀ ਬ੍ਰਾਮਦ ਕਰਵਾ ਕੇ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਸ੍ਰੀ ਦੁੱਗਲ ਨੇ ਦੱਸਿਆ ਕਿ ਇਸੇ ਤਰਾਂ ਨਜਾਇਜ ਸ਼ਰਾਬ ਤਿਆਰ ਕਰਨ ਅਤੇ ਤਸਕਰੀ ਕਰਨ ਵਾਲੇ ਸਮੱਗਲਰਾਂ ਨੂੰ ਨੱਥ ਪਾਉਣ ਲਈ ਵਿੱਢੀ ਸਪੈਸਲ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਇਸ ਹਫ਼ਤੇ ਦੌਰਾਨ 19 ਤਸਕਰਾਂ ਵਿਰੁੱਧ ਸੀਆਰਪੀਸੀ ਦੀ ਧਾਰਾ 110 ਤਹਿਤ ਕਲੰਦਰੇ ਤਿਆਰ ਕਰਕੇ ਵੱਖ-ਵੱਖ ਅਦਾਲਤਾਂ ਵਿਚ ਪੇਸ਼ ਕਰਕੇ ਨਜਾਇਜ਼ ਸ਼ਰਾਬ ਦੇ 27 ਤਸਕਰਾਂ ਨੂੰ ਨੇਕ ਚੱਲਣੀ ‘ਤੇ ਪਾਬੰਦ ਕਰਵਾਇਆ ਹੈ। ਐਸ.ਐਸ.ਪੀ ਸ੍ਰੀ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਅੰਦਰ ਨਾਜਾਇਜ਼ ਸ਼ਰਾਬ ਦੇ ਧੰਦੇ ਵਿਚ ਸ਼ਾਮਲ ਕਿਸੇ ਦੋਸ਼ੀ ਨੂੰ ਬਖ਼ਸ਼ਿਆ ਨਹੀ ਜਾਵੇਗਾ ਅਤੇ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।

Leave a Reply

Your email address will not be published. Required fields are marked *