ਜ਼ਿਲ੍ਹਾ ਵਾਸੀਆਂ ਲਈ ਰਾਹਤ ਦੀ ਖਬਰ, ਨਹੀਂ ਹੋਈ ਇੱਕ ਵੀ ਪੋਜ਼ੀਟਿਵ ਮਰੀਜ਼ ਦੀ ਮੌਤ

ਪਟਿਆਲਾ, 28 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਵਿਚ 75 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪ੍ਰਾਪਤ 2050 ਦੇ ਕਰੀਬ ਰਿਪੋਰਟਾਂ ਵਿਚੋਂ 75 ਕੋਵਿਡ ਪੋਜ਼ੀਟਿਵ ਪਾਏ ਗਏ ਹਨ। ਇਸ ਤਰਾਂ ਹੁਣ ਜ਼ਿਲ੍ਹੇ ਵਿਚ ਪੋਜ਼ੀਟਿਵ ਕੇਸਾਂ ਦੀ ਗਿਣਤੀ 11,398 ਹੋ ਗਈ ਹੈ। ਮਿਸ਼ਨ ਫਤਿਹ ਤਹਿਤ 154 ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 9672 ਹੋ ਗਈ ਹੈ ਅਤੇ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1408 ਹੈ। ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 318 ਹੈ।

ਇਹਨਾਂ 75 ਕੇਸਾਂ ਵਿਚੋਂ 30 ਪਟਿਆਲਾ ਸ਼ਹਿਰ, 3 ਸਮਾਣਾ, 15 ਰਾਜਪੁਰਾ, 2 ਨਾਭਾ, ਬਲਾਕ ਕੋਲੀ ਤੋਂ 2, ਬਲਾਕ ਕਾਲੋਮਾਜਰਾ ਤੋਂ 4, ਬਲਾਕ ਹਰਪਾਲ ਪੁਰ ਤੋਂ 4, ਬਲਾਕ ਦੁਧਨਸਾਧਾ ਤੋਂ 10, ਬਲਾਕ ਸ਼ੁਤਰਾਣਾ ਤੋਂ 5 ਕੇਸ ਰਿਪੋਰਟ ਹੋਏ ਹਨ। ਪਟਿਆਲਾ ਦੇ ਦੇਸ ਰਾਜ ਸਟਰੀਟ, ਅਨੰਦ ਨਗਰ, ਨਿਉ ਆਫੀਸਰ ਕਲੋਨੀ, ਘੁਮੰਣ ਨਗਰ, ਤ੍ਰਿਪੜੀ, ਤੇਜ ਕਲੋਨੀ, ਜੰਡ ਸਟਰੀਟ, ਏਕਤਾ ਵਿਹਾਰ, ਡੀਲਾਈਟ ਕਲੋਨੀ, ਅਰਬਨ ਅਸਟੇਟ ਫੇਜ ਇੱਕ, ਯਾਦਵਿੰਦਰਾ ਕਲੋਨੀ, ਏਕਤਾ ਵਿਹਾਰ, ਨਿਉ ਬਿਸ਼ਨ ਨਗਰ, ਜਨਤਾ ਕਲੋਨੀ, ਐਸ.ਐਸ.ਟੀ ਨਗਰ, ਜੇ.ਪੀ.ਕਲੋਨੀ, ਅਜੀਤ ਨਗਰ, ਰਾਜਪੁਰਾ ਦੇ ਦਸ਼ਮੇਸ਼ ਕਲੋਨੀ, ਮਹਿੰਦਰਾ ਗੰਜ, ਸਤਨਾਮ ਨਗਰ, ਏਕਤਾ ਕਲੋਨੀ, ਨੇੜੇ ਐਮ.ਐਲ.ਏ.ਰੋਡ, ਅਜੀਤ ਨਗਰ, ਗੁਲਾਬ ਨਗਰ, ਭਾਰਤ ਕਲੋਨੀ, ਭਟੇਜਾ ਕਲੋਨੀ, ਅਮਰਦੀਪ ਕਲੋਨੀ, ਸਮਾਣਾ ਦੇ ਘੜਾਮਾ ਪੱਤੀ, ਦਰਦੀ ਕਲੋਨੀ, ਨਿਉ ਸਰਾਂ ਪੱਤੀ, ਨਾਭਾ ਦੇ ਅਜੀਤ ਨਗਰ ਤੋਂ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਲਈ ਇਹ ਰਾਹਤ ਭਰੀ ਖਬਰ ਹੈ ਕਿ ਅੱਜ ਜ਼ਿਲ੍ਹੇ ਵਿਚ ਕਿਸੇ ਵੀ ਕੋਵਿਡ ਪੀੜਤ ਮਰੀਜ ਦੀ ਮੌਤ ਨਹੀਂ ਹੋਈ।

Leave a Reply

Your email address will not be published. Required fields are marked *