-ਮੁੱਖ ਦਫ਼ਤਰ ਵਿਖੇ ਡਾਕ ਵਿਭਾਗ ਦੇ ਥੀਮ ‘ਤੇ ਬਣਾਇਆ ਗਾਰਡਨ
-ਪਟਿਆਲਾ ਵਾਸੀ ਪਰਿਵਾਰਾਂ ਸਮੇਤ ਗਾਰਡਨ ਨੂੰ ਦੇਖਣ ਆਉਣ : ਆਰਤੀ ਵਰਮਾ

ਪਟਿਆਲਾ, 15 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ : ਡਾਕ ਵਿਭਾਗ ਵੱਲੋਂ 9 ਤੋਂ 15 ਅਕਤੂਬਰ ਤੱਕ ਮਨਾਏ ਗਏ ਡਾਕ ਹਫ਼ਤੇ ਦੌਰਾਨ ਅੱਜ ਪਟਿਆਲਾ ਦੇ ਮੁੱਖ ਦਫ਼ਤਰ ਵਿਖੇ ਡਾਕ ਵਿਭਾਗ ਦੇ ਥੀਮ ‘ਤੇ ਬਣਾਏ ਗਏ ਗਾਰਡਨ ਦਾ ਸੀਨੀਅਰ ਸੁਪਰਡੈਂਟ ਆਫ਼ ਪੋਸਟ ਆਫ਼ਿਸ ਮਿਸ ਆਰਤੀ ਵਰਮਾ ਨੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੂਰੇ ਹਫ਼ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਹਨ ਅਤੇ ਲੋਕਾਂ ਨੂੰ ਡਾਕ ਵਿਭਾਗ ਵਿੱਚ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਵੱਖਰੇ ਢੰਗ ਨਾਲ ਜਾਣਕਾਰੀ ਦੇਣ ਲਈ ਡਾਕ ਵਿਭਾਗ ਦੇ ਥੀਮ ‘ਤੇ ਗਾਰਡਨ ਬਣਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਗਾਰਡਨ ਰਾਹੀਂ ਲੋਕਾਂ ਨੂੰ ਡਾਕ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾਂਦੀ ਸਪੀਡ ਪੋਸਟ, ਪੀ.ਐਲ.ਆਈ., ਸੁਕੰਨਿਆ ਸਮਰਿਧੀ ਯੋਜਨਾ ਅਤੇ ਹੋਰ ਬੱਚਤ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਮਿਸ ਆਰਤੀ ਵਰਮਾ ਨੇ ਦੱਸਿਆ ਕਿ ਗਾਰਡਨ ‘ਚ ਕਿਡਜ਼ ਕਾਰਨਰ ਅਤੇ ਸੈਲਫ਼ੀ ਪੁਆਇੰਟ ਵੀ ਬਣਾਏ ਗਏ ਹਨ ਜੋ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਆਕਰਸ਼ਤ ਕਰਨਗੇ।
ਸੀਨੀਅਰ ਸੁਪਰਡੈਂਟ ਆਫ਼ ਪੋਸਟ ਆਫ਼ਿਸ ਮਿਸ ਆਰਤੀ ਵਰਮਾ ਨੇ ਪਟਿਆਲਾ ਵਾਸੀਆਂ ਨੂੰ ਮੁੱਖ ਦਫ਼ਤਰ ਵਿਖੇ ਬਣੇ ਗਾਰਡਨ ‘ਚ ਆਉਣ ਦਾ ਸੱਦਾ ਦਿੰਦਿਆ ਕਿਹਾ ਕਿ ਆਪਣੇ ਪਰਿਵਾਰਾਂ ਸਮੇਤ ਇਸ ਗਾਰਡਨ ‘ਚ ਆਕੇ ਇਕ ਨਿਵੇਕਲੀ ਕਿਸਮ ਦੇ ਥੀਮ ‘ਤੇ ਬਣੇ ਗਾਰਡਨ ਦਾ ਅਨੰਦ ਮਾਣਿਆ ਜਾਵੇ। ਇਸ ਮੌਕੇ ਡਾਕ ਵਿਭਾਗ ਦਾ ਸਮੂਹ ਸਟਾਫ਼ ਮੌਜੂਦ ਸੀ।

Leave a Reply

Your email address will not be published. Required fields are marked *