ਪਟਿਆਲਾ –ਨਿਊਜ਼ਲਾਈਨ ਐਕਸਪ੍ਰੈਸ ਬਿਓਰੋ – ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ, ਚੇਅਰਮੈਨ ਰਾਜੀਵ ਟੰਡਨ ਅਤੇ ਪੰਜਾਬ ਦੇ ਮੀਤ ਪ੍ਰਧਾਨ ਸੰਦੀਪ ਕੁਮਾਰ ਸੋਨੂ ਸਮਾਣਾ ਦੇ ਦਿਸ਼ਾ ਨਿਰਦੇਸ਼ਾਂ ਉਤੇ ਜਿਲੇ ਪਟਿਆਲਾ ਵਿਖੇ ਸ਼ਿਵ ਸੈਨਾ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਅਰਬਨ ਅਸਟੇਟ ਦੇ ਫੇਸ ਇਕ  ਵਿਖੇ ਕੀਤੀ ਗਈ। ਇਹ ਮੀਟਿੰਗ ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਰਾਜੀਵ ਬੱਬਰ ਅਤੇ ਜਿਲੇ ਪਟਿਆਲਾ ਦੇ ਲੀਗਲ ਚੇਅਰਮੈਨ ਐਡਵੋਕੇਟ ਨੀਤਿਨ ਗੋਇਲ ਦੀ ਅਗਵਾਈ ਵਿਚ ਆਯੋਜਿਤ ਹੋਈ ਜਿਸ ਵਿਚ ਸ਼ਿਵ ਸੈਨਾ ਪੰਜਾਬ ਦੇ ਪਰਿਵਾਰ ਵਿਚ ਵਿਸਤਾਰ ਕੀਤਾ ਗਿਆ। ਇਸ ਮੌਕੇ ਕੀਤੀਆਂ ਗਈਆਂ ਹੋਰ ਨਿਯੁਕਤੀਆਂ ਦੌਰਾਨ ਨਵੀਨ ਮਿੱਤਲ ਨੂੰ ਸ਼ਹਿਰੀ ਪ੍ਰਧਾਨ ਦਾ ਕੰਮ ਕਾਜ ਸੌਂਪਿਆ ਗਿਆ ਜਦਕਿ ਸੁੰਦਰ ਸਿੰਘ ਨੂੰ ਸਕੱਤਰ ਬਣਾਉਣ ਦੇ ਨਾਲ ਨਾਲ ਵਿਕਾਸ ਠਾਕੁਰ, ਦੀਪਾਂਸ਼ੂ ਬਾਂਸਲ, ਰਾਹੁਲ, ਪਵਨ ਕੁਮਾਰ, ਗੌਰਵ, ਸ਼ਿਵਾਯ ਠਾਕੁਰ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਹੋਰਾਂ ਨੂੰ ਵੀ ਨਿਯੁਕਤੀ ਪੱਤਰ ਜਾਰੀ ਕੀਤੇ ਗਏ। 
ਇਸ ਮੌਕੇ ਰਾਜੀਵ ਬੱਬਰ ਅਤੇ ਐਡਵੋਕੇਟ ਨੀਤਿਨ ਗੋਇਲ ਨੇ ਕਿਹਾ ਕਿ ਸ਼ਿਵ ਸੈਨਾ ਪੰਜਾਬ ਦੇ ਵਿਕਾਸ ਤੇ ਵਿਸਤਾਰ ਲਈ ਪੂਰੀ ਮਿਹਨਤ ਤੇ ਲਗਨ ਨਾਲ ਕਾਰਜ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਕ ਸਮਾਰੋਹ ਵਿਚ ਸੈਂਕੜੇ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਉਨਾਂ ਨੇ ਦਾਅਵਾ ਕੀਤਾ ਕਿ ਸੰਗਠਨ ਦੇ ਸਾਰੇ ਕਾਰਕੁੰਨ ਇਕ ਦੂੱਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ ਜਿਸ ਤੋਂ ਪ੍ਰਭਾਵਿਤ ਹੋ ਕੇ ਯੂਵਾ ਪੀੜਾ ਸ਼ਿਵ ਸੈਨਾ ਪੰਜਾਬ ਦੇ ਨਾਲ ਜੁੜ ਕੇ ਦੇਸ਼ ਵਿਰੋਧੀ ਅਨਸਰਾਂ ਦੇ ਵਿਰੁੱਧ ਲੜਣ ਲਈ ਤਿਆਰ ਹੈ। ਉਨਾਂ ਇਹ ਵੀ ਦੱਸਿਆ ਕਿ ਬਹੁਤ ਜਲਦੀ ਹੀ ਪਟਿਆਲਾ ਜਿਲੇ ਵਿਚ ਇਕ ਵਿਸ਼ਾਲ ਭਗਵਾ ਰੈਲੀ ਕੀਤੀ ਜਾਵੇਗੀ ਜਿਸ ਵਿਚ ਸ਼ਿਵ ਸੈਨਾ ਪੰਜਾਬ ਦੇ ਸਾਰੇ ਨੇਤਾ ਪਟਿਆਲਾ ਪਹੁੰਚ ਕੇ ਵਿਸ਼ਾਲ ਭਗਵਾ ਰੈਲੀ ਨੂੰ ਸੰਬੋਧਨ ਕਰਨਗੇ।

Leave a Reply

Your email address will not be published. Required fields are marked *