ਜ਼ਿਲ੍ਹਾ ਵਾਸੀਆਂ ਲਈ ਚੰਗੀ ਖਬਰ; ਕਿਸੇ ਵੀ ਪੋਜ਼ੀਟਿਵ ਮਰੀਜ਼ ਦੀ ਨਹੀਂ ਹੋਈ ਮੌਤ

ਪਟਿਆਲਾ, 16 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਵਿਚ 60 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪ੍ਰਾਪਤ 1625 ਦੇ ਕਰੀਬ ਰਿਪੋਰਟਾਂ ਵਿਚੋਂ 60 ਕੋਵਿਡ ਪੋਜ਼ੀਟਿਵ ਪਾਏ ਗਏ ਹਨ। ਇਸ ਤਰਾਂ ਹੁਣ ਜ਼ਿਲ੍ਹੇ ਵਿਚ ਪੋਜ਼ੀਟਿਵ ਕੇਸਾਂ ਦੀ ਗਿਣਤੀ 12,372 ਹੋ ਗਈ ਹੈ। ਮਿਸ਼ਨ ਫਤਿਹ ਤਹਿਤ 40 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 11,507 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 502 ਹੈ। 

ਇਹਨਾਂ 60 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 8, ਰਾਜਪੁਰਾ ਤੋਂ 29 ,ਸਮਾਣਾ ਤੋਂ 4, ਬਲਾਕ ਭਾਦਸੋਂ ਤੋਂ 1, ਬਲਾਕ ਹਰਪਾਲਪੁਰ ਤੋਂ 4, ਦੁੱਧਣਸਾਧਾਂ ਤੋਂ 2, ਕੌਲੀ ਤੋ 1, ਸ਼ੁਤਰਾਣਾ ਤੋਂ 5 ਅਤੇ ਕਾਲੋਮਾਜਰਾ ਤੋਂ 5 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਦੀ ਨਵੀਂ ਅਨਾਜ ਮੰਡੀ, ਗੁਰਬਖਸ਼ ਕਲੋਨੀ, ਰਤਨ ਨਗਰ, ਰਣਜੀਤ ਨਗਰ, ਡੀ.ਐਮ.ਡਬਲਿਯੂ, ਅਬਚਲ ਨਗਰ, ਮਹਿੰਦਰਾਂ ਕੰਪਲੈਕਸ, ਸਮਾਣਾ ਦੇ ਮਲਕਾਣਾ ਪੱਤੀ, ਅਨਾਜ ਮੰਡੀ, ਕੁਲਾਰਾਂ ਮੋੜ, ਰਾਜਪੁਰਾ ਦੀ ਇਕ ਫੈਕਟਰੀ, ਕਾਲਕਾ ਰੋਡ, ਭਾਰਤ ਕਲੋਨੀ, ਸ਼ਾਮ ਨਗਰ, ਪ੍ਰਤਾਪ ਕਲੋਨੀ, ਏਕਤਾ ਕਲੌਨੀ, ਗਰਗ ਕਲੌਨੀ, ਜੱਟਾਂ ਵਾਲਾ ਮੁਹੱਲਾ, ਗਾਂਧੀ ਕਲੋਨੀ ਅਤੇ ਸ਼ਾਮਦੂ ਕੈਂਪ ਤੋਂ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਦੱਸਣਯੋਗ ਹੈ ਕਿ ਜ਼ਿਲ੍ਹੇ ਵਿੱਚ ਅੱਜ ਕੋਈ ਵੀ ਪੋਜ਼ੀਟਿਵ ਮਰੀਜ਼ ਦੀ ਮੌਤ ਨਹੀਂ ਹੋਈ ਹੈ।

Leave a Reply

Your email address will not be published. Required fields are marked *