ਚੰਡੀਗੜ੍ਹ, 27 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ : ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਦੀਆਂ 250 ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦਿਨ ਕਿਸਾਨ ਸੰਗਠਨ ਸਾਰੀਆਂ ਸੜਕਾਂ ਨੂੰ ਜਾਮ ਕਰਨਗੇ, ਪਰ ਇਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਵੱਡਾ ਅੰਦੋਲਨ 26 ਤੇ 27 ਨਵੰਬਰ ਨੂੰ ਹੋਵੇਗਾ। ਇਸ ਦੇ ਲਈ ਸਾਰੇ ਸੂਬਿਆਂ ਦੇ ਕਿਸਾਨਾਂ ਨੇ ‘ਦਿੱਲੀ ਚਲੋ’ ਦਾ ਸੱਦਾ ਦਿੱਤਾ ਹੈ। 250 ਕਿਸਾਨ ਜਥੇਬੰਦੀਆਂ ਨੇ 5 ਮੈਂਬਰੀ ਤਾਲਮੇਲ ਕਮੇਟੀ ਬਣਾਈ ਹੈ ਜਿਹੜੀ ਸੂਬਿਆਂ ਦੀਆਂ ਕਿਸਾਨ ਇਕਾਈਆਂ ਨਾਲ 26 ਤੇ 27 ਨਵੰਬਰ ਦੇ ਪ੍ਰੋਗਰਾਮ ਲਈ ਤਾਲਮੇਲ ਕਰਨਗੀਆਂ। ਜਿੱਥੇ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨ ਵਿਰੋਧ ਕਰ ਰਹੇ ਹਨ, ਉੱਥੇ ਹੀ ਬਿਜਲੀ ਐਕਟ 2020 ਸੋਧ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਦੀ ਏਕਤਾ ਤੋੜਨ ਲਈ ਕੇਂਦਰ ਸਰਕਾਰ ਨੇ ਮਾਲਗੱਡੀਆਂ ਨੂੰ ਚਾਰ ਦਿਨਾਂ ਲਈ ਮੁੜ ਬੰਦ ਕਰ ਦਿੱਤਾ ਹੈ। ਇਹ ਕੇਂਦਰ ਦਾ ਢੁਕਵਾਂ ਕਦਮ ਨਹੀਂ ਹੈ। ਇਸ ਦਾ ਵੀ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 26 ਤੇ 27 ਨਵੰਬਰ ਨੂੰ ਸਾਰੇ ਸੂਬਿਆਂ ਨੂੰ ਆਪੋ-ਆਪਣੇ ਤਿਆਰੀ ਕਰਨ ਨੂੰ ਕਿਹਾ ਹੈ। ਇਸ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਲੈ ਜਾਇਆ ਜਾਵੇਗਾ ਅਤੇ ਹੁਣ ਸੰਘਰਸ਼ ਦਾ ਕੇਂਦਰ ਦਿੱਲੀ ਨੂੰ ਬਣਾਇਆ ਜਾਵੇਗਾ।

Leave a Reply

Your email address will not be published. Required fields are marked *