ਪਟਿਆਲਾ, 29 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਵਿਚ 26 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪ੍ਰਾਪਤ 1200 ਦੇ ਕਰੀਬ ਰਿਪੋਰਟਾਂ ਵਿਚੋਂ 26 ਕੋਵਿਡ ਪੋਜ਼ੀਟਿਵ ਪਾਏ ਗਏ ਹਨ। ਇਸ ਤਰਾਂ ਹੁਣ ਜ਼ਿਲ੍ਹੇ ਵਿਚ ਪੋਜ਼ੀਟਿਵ ਕੇਸਾਂ ਦੀ ਗਿਣਤੀ 12,748 ਹੋ ਗਈ ਹੈ। ਮਿਸ਼ਨ ਫਤਿਹ ਤਹਿਤ 39 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12092 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 280 ਹੈ।

ਪੋਜ਼ੀਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 26 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 15, ਸਮਾਣਾ ਤੋਂ 5, ਨਾਭਾ ਤੋਂ 2, ਰਾਜਪੁਰਾ ਤੋਂ 3, ਬਲਾਕ ਸ਼ੁਤਰਾਣਾ ਤੋਂ 1 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ਼ 1, ਅਰਬਨ ਅਸਟੇਟ ਫੇਜ਼ 2, ਡੀ. ਐਮ. ਡਬਲਿਯੂ, ਸੇਵਕ ਕਲੋਨੀ, ਐਸ.ਐਸ.ਟੀ. ਨਗਰ, ਦਰਸ਼ਨੀ ਗੇਟ, ਗੁਰੂ ਤੇਗ ਬਹਾਦਰ ਕਲੌਨੀ, ਰਤਨ ਨਗਰ, ਆਜਾਦ ਨਗਰ, ਕੱਲਰ ਕਲੋਨੀ, ਨਿਉ ਸੂਲਰ ਕਲੋਨੀ, ਸਮਾਣਾ ਦੇ ਸਰਸਵਤੀ ਰੋਡ, ਇੰਦਰਾਪੁਰੀ ਮੁਹੱਲਾ, ਸੇਖੋਂ ਕਲੋਨੀ, ਨਾਭਾ ਦੇ ਅਲਹੌਰਾਂ ਗੇਟ, ਪਾਂਡੂਸਰ ਮੁਹੱਲਾ, ਰਾਜਪੁਰਾ ਦੇ ਸ਼ਾਮ ਨਗਰ, ਡਾਲਮੀਆਂ ਵਿਹਾਰ ਤੋਂ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਸਮਾਣਾ ਦਾ ਰਹਿਣ ਵਾਲਾ 50 ਸਾਲਾ ਪੁਰਸ਼ ਜੋ ਕਿ ਪੁਰਾਣਾਂ ਸੂਗਰ ਦੀ ਬਿਮਾਰੀ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਦੀ ਮੌਤ ਹੋਣ ਕਾਰਣ ਜ਼ਿਲ੍ਹੇ ਵਿੱਚ ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 376 ਹੋ ਗਈ ਹੈ।

Leave a Reply

Your email address will not be published. Required fields are marked *