ਜ਼ਿਲਾ ਕਾਂਗਰਸ ਕਮੇਟੀ ਨੇ ਮਿਸ਼ਨ 2022 ਦਾ ਕੀਤਾ ਆਗਾਜ਼

ਪਟਿਆਲਾ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਮਿਸ਼ਨ 2022 ਦਾ ਆਗਾਜ਼ ਅੱਜ ਰਸਮੀ ਤੌਰ ‘ਤੇ ਕਰ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ, ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਪਲਾਨਿੰਗ ਬੋਰਡ ਦੇ ਚੇਅਰਮੈਨ ਸੰਤੋਖ ਸਿੰਘ ਸਮੇਤ ਸਮੁੱਚੇ ਆਗੂਆਂ ਨੇ ਵੱਡੇ ਪੱਧਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਆਗੂਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸਾਨੂੰ ਬੂਥ ਲੈਵਲ ਤੱਕ ਜਾ ਕੇ ਲੋਕਾਂ ਨੂੰ ਲਾਮਬੰਦ ਕਰਨਾ ਜ਼ਰੂਰੀ ਹੈ ਅਤੇ ਘਰ-ਘਰ ਜਾ ਕੇ ਕਾਂਗਰਸ ਪਾਰਟੀ ਦਾ ਸੰਦੇਸ਼ ਦੇਣਾ ਹੈ ਤਾਂ ਜੋ 2022 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਮੁੜ ਸੱਤਾ ‘ਤੇ ਕਾਬਜ ਕਰਵਾਇਆ ਜਾ ਸਕੇ। ਕਿਉਂਕਿ ਮੌਜੂਦਾ ਸਮੇਂ ਵਿਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਹਰ ਵਰਗ ਪ੍ਰਭਾਵਿਤ ਹੈ ਅਤੇ ਜਿਸ ਨਾਲ ਅਗਲੀ ਸਰਕਾਰ ਵੀ ਨਿਸ਼ਚਿਤ ਤੌਰ ‘ਤੇ ਕਾਂਗਰਸ ਪਾਰਟੀ ਦੀ ਬਣੇਗੀ। ਇਸ ਮੌਕੇ ਬੀਬਾ ਜੈਇੰਦਰ ਕੌਰ ਨੇ ਨਵੇਂ ਬਣੇ ਯੂਥ ਆਗੂਆਂ ਨੂੰ ਆਪਣੇ ਹੱਥੀਂ ਨਿਯੁਕਤੀ ਪੱਤਰ ਦਿੱਤੇ ਅਤੇ ਕਿਹਾ ਕਿ ਯੂਥ ਕਾਂਗਰਸ ਨੇ ਹਮੇਸ਼ਾ ਹੀ ਹਰ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਨਵੇਂ ਬਣੇ ਆਗੂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਲਈ ਮਿਸ਼ਨ 2022 ਫਤਿਹ ਕਰਨ ਲਈ ਆਸਾਨ ਕਰਨਗੇ। ਇਸ ਮੌਕੇ ਕੇ. ਕੇ. ਸਹਿਗਲ, ਪ੍ਰਧਾਨ ਕਿਰਨ ਢਿੱਲੋਂ, ਵੇਦ ਕਪੂਰ, ਅਨਿਲ ਮੰਗਲਾ, ਬਿਮਲਾ ਸ਼ਰਮਾ, ਉਧਮ ਸਿੰਘ ਕੰਬੋਜ, ਹਰਦੇਵ ਸਿੰਘ ਬੱਲੀ, ਸੁਰਿੰਦਰਜੀਤ ਸਿੰਘ ਵਾਲੀਆ, ਵਿਜੇ ਕੁਮਾਰ ਕੂਕਾ, ਰਾਜੇਸ਼ ਮੰਡੌਰਾ, ਸੋਨੂੰ ਸੰਗਰ, ਵਿੰਤੀ ਸੰਗਰ, ਅਤੁਲ ਜੋਸ਼ੀ, ਮਹਿੰਦਰ ਸਿੰਘ ਬਡੂੰਗਰ, ਅਸ਼ੋਕ ਖੰਨਾ, ਪ੍ਰਦੀਪ ਦੀਵਾਨ, ਬਲਵਿੰਦਰ ਗਰੇਵਾਲ, ਅਨੁਜ ਖੋਸਲਾ, ਸੰਦੀਪ ਮਲਹੋਤਰਾ, ਨਿਖਿਲ ਕੁਮਾਰ ਕਾਕਾ, ਵਿਨੋਦ ਅਰੋੜਾ ਕਾਲੂ, ਕਰਨ ਗੌੜ, ਮਨਸ਼ਿਕ ਗਰਗ ਮਨੀ, ਸੰਜੇ ਹੰਸ, ਵਿੱਕੀ ਵਰਮਾ, ਲਖਵਿੰਦਰ ਕਾਕਾ, ਸ਼ੇਰ ਖਾਨ, ਰਾਜੀਵ ਸ਼ਰਮਾ, ਕਿਰਨ ਮੱਕੜ, ਕੰਵਲਜੀਤ ਸਿੰਘ ਸਹਿਗਲ, ਲਵਿਸ਼ ਜਲੋਟਾ, ਜਸਵਿੰਦਰ ਜੁਲਕਾ, ਕਿਰਨ ਮੱਕੜ, ਕਮਲੇਸ਼ ਮਲਹੋਤਰਾ, ਵਿਜੇ ਗੁਪਤਾ, ਰੇਖਾ ਅਗਰਵਾਲ, ਮਨਿਸ਼ਾ ਉਪਲ, ਮਹਿੰਦਰਜੀਤ ਸਿੰਘ, ਮੁਨੀਸ਼ ਜਲੋਟਾ, ਲੱਖੀ ਸੰਗਰ, ਵਿਜੇ ਸ਼ਾਹ, ਗੁਰਜੀਤ ਗੁਰੀ, ਅਸ਼ਵਨੀ ਸ਼ਰਮਾ, ਅਸ਼ੋਕ ਖੰਨਾ, ਸਾਗਰ, ਰਾਕੇਸ਼ ਕੁਮਾਰ ਬਿਡਲਾ, ਵਿੱਕੀ ਵਰਮਾ, ਹਰਵਿੰਦਰ ਸਿੰਘ, ਸਤੀਸ਼ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *