ਪਟਿਆਲਾ, 20 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਵਿੱਚ 65 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪ੍ਰਾਪਤ 1795 ਦੇ ਕਰੀਬ ਰਿਪੋਰਟਾਂ ਵਿਚੋਂ 65 ਕੋਵਿਡ ਪੋਜ਼ੀਟਿਵ ਪਾਏ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਪੋਜ਼ੀਟਿਵ ਕੇਸਾਂ ਦੀ ਗਿਣਤੀ 13891 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 54 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12967 ਹੋ ਗਈ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 515 ਹੈ।

ਪੋਜ਼ੀਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 65 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 39, ਨਾਭਾ ਤੋਂ 8, ਸਮਾਣਾ ਤੋਂ 2, ਰਾਜਪੁਰਾ ਤੋਂ 7, ਬਲਾਕ ਕੌਲੀ ਤੋਂ 1, ਬਲਾਕ ਹਰਪਾਲਪੁਰ ਤੋਂ 2, ਬਲਾਕ ਭਾਦਸੋਂ ਤੋਂ 2, ਬਲਾਕ ਦੁਧਨਸਾਂਧਾਂ ਤੋਂ 1, ਬਲਾਕ ਕਾਲੋਮਾਜਰਾ ਤੋਂ 1 ਅਤੇ ਬਲਾਕ ਸ਼ੁਤਰਾਣਾ ਤੋਂ 3 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਦੇ ਰਣਜੀਤ ਨਗਰ, ਈਸਟ ਇਨਕਲੇਵ, ਅਰਬਨ ਅਸਟੇਟ ਫੇਜ ਇੱਕ, ਰਜਵਾਹਾ ਰੋਡ, ਸਰਾਭਾ ਨਗਰ, ਅਮਨ ਕਲੋਨੀ, ਆਦਰਸ਼ ਕਲੋਨੀ, ਜੁਝਾਰ ਨਗਰ, ਪ੍ਰੋਫੈਸਰ ਕਲੋਨੀ, ਮਿਲਟਰੀ ਕਲੋਨੀ, ਮਾਰਕਲ ਕਲੋਨੀ, ਚਰਨ ਬਾਗ, ਸੁਨਾਮੀ ਗੇਟ, ਅਨਾਰਦਾਣਾ ਚੌਂਕ, ਮਾਡਲ ਟਾਉਨ, ਗੁਰਬਖਸ਼ ਕਲੋਨੀ, ਬਸੰਤ ਵਿਹਾਰ, ਅਨੰਦ ਨਗਰ ਏ, ਅਰੋੜਾ ਮੁਹੱਲਾ, ਮਜੀਠੀਆਂ ਇਨਕਲੇਵ, ਫੁਲਕੀਆਂ ਇਨਕਲੇਵ, ਬਿਸ਼ਨ ਨਗਰ, ਕ੍ਰਿਸ਼ਨ ਕਲੋਨੀ, ਤ੍ਰਿਪੜੀ ਟਾਊਨ, ਬਾਬਾ ਜੀਵਨ ਸਿੰਘ ਕਲੋਨੀ, ਪੁਰਾਣੀ ਕੋਤਵਾਲੀ ਚੌਂਕ, ਹੀਰਾ ਨਗਰ, ਰਾਜਪੁਰਾ ਦੇ ਪਾਵਰ ਪਲਾਟ, ਗਰਲਜ਼ ਆਈ ਟੀ ਆਈ ਸਕੂਲ, ਐਸ ਯੂ ਐਸ ਕਲੋਨੀ, ਪ੍ਰੇਮ ਸਿੰਘ ਕਲੋਨੀ, ਨਾਭਾ ਦੇ ਪ੍ਰੀਤ ਵਿਹਾਰ ਮੋਦੀ ਮਿੱਲ, ਪਾਂਡੂਸਰ ਮੁਹੱਲਾ, ਐਨ ਵੀ ਪੀ, ਸਮਾਣਾ ਦੇ ਜ਼ੋਸ਼ਨ ਸਟਰੀਟ, ਨੇੜੇ ਰਾਮ ਲੀਲਾ ਮੰਦਰ ਤੋਂ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਕ ਕੋਵਿਡ ਪੋਜ਼ੀਟਿਵ ਮਰੀਜ਼ ਦੀ ਮੌਤ ਹੋ ਗਈ ਹੈ ਜੋ ਕਿ ਸਮਾਣਾ ਸ਼ਹਿਰ ਤੋਂ ਪ੍ਰਤਾਪ ਕਲੋਨੀ ਦੀ ਰਹਿਣ ਵਾਲੀ 65 ਸਾਲਾ ਔਰਤ ਸੀ। ਜ਼ਿਲ੍ਹੇ ਵਿੱਚ ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤਾਂ ਗਿਣਤੀ 409 ਹੋ ਗਈ ਹੈ। 

Leave a Reply

Your email address will not be published. Required fields are marked *