ਪਟਿਆਲਾ ਸ਼ਹਿਰ ਤੋਂ 52, ਨਾਭਾ ਤੋਂ 2, ਸਮਾਣਾ ਤੋਂ 1, ਰਾਜਪੁਰਾ ਤੋਂ 8 ਅਤੇ ਬਾਕੀ ਵੱਖ-ਵੱਖ ਪਿੰਡਾਂ ਤੋਂ

ਪਟਿਆਲਾ, 21 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਵਿੱਚ 79 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪ੍ਰਾਪਤ 1680 ਦੇ ਕਰੀਬ ਰਿਪੋਰਟਾਂ ਵਿਚੋਂ 79 ਕੋਵਿਡ ਪੋਜ਼ੀਟਿਵ ਪਾਏ ਗਏ ਹਨ ਜਿਸ ਨਾਲ ਜ਼ਿਲ੍ਹੇ ਵਿਚ ਪੋਜ਼ੀਟਿਵ ਕੇਸਾਂ ਦੀ ਗਿਣਤੀ 13970 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 78 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 13045 ਹੋ ਗਈ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 514 ਹੈ।

ਪੋਜ਼ੀਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 79 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 52, ਨਾਭਾ ਤੋਂ 2, ਸਮਾਣਾ ਤੋਂ 1, ਰਾਜਪੁਰਾ ਤੋਂ 8, ਬਲਾਕ ਕੌਲੀ ਤੋਂ 1, ਬਲਾਕ ਹਰਪਾਲਪੁਰ ਤੋਂ 1, ਬਲਾਕ ਭਾਦਸੋਂ ਤੋਂ 8, ਬਲਾਕ ਦੁਧਨਸਾਧਾਂ ਤੋਂ 2, ਬਲਾਕ ਕਾਲੋਮਾਜਰਾ ਤੋਂ 3 ਅਤੇ ਬਲਾਕ ਸ਼ੁਤਰਾਣਾ ਤੋਂ 1 ਕੇਸ ਰਿਪੋਰਟ ਹੋਏ ਹਨ। ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਕੋਲ ਪ੍ਰਾਪਤ ਜਾਣਕਾਰੀ ਮੁਤਾਬਕ ਪਟਿਆਲਾ ਸ਼ਹਿਰ ਦੇ ਅਜੀਤ ਨਗਰ, ਸ਼ਾਤੀ ਨਗਰ, ਕੇ ਐਸ ਇਨਕਲੇਵ, ਰੋਜ਼ ਅੇਵੀਨਿਊ, ਅਰਬਨ ਅਸਟੇਟ ਫੇਜ 2, ਰਜਵਾਹਾ ਰੋਡ, ਅਮਨ ਕਲੋਨੀ, ਦਸ਼ਮੇਸ ਨਗਰ, ਰਾਘੋਮਾਜਰਾ, ਸਮਾਣੀਆਂ ਗੇਟ, ਗੋਬਿੰਦ ਕਲੋਨੀ, ਮਾਡਲ ਟਾਉਨ, ਗੁਰਬਖਸ਼ ਕਲੋਨੀ, ਬਾਜਵਾ ਕਲੋਨੀ, ਗੋਬਿੰਦ ਬਾਗ, ਅਨੰਦ ਨਗਰ ਏ, ਗੁਰੂ ਤੇਗ ਬਹਾਦਰ ਕਲੋਨੀ, ਜੋੜੀਆਂ ਭੱਠੀਆਂ, ਮਹਿੰਦਰਾ ਕਲੋਨੀ, ਤੇਗ ਕਲੋਨੀ, ਨਿਉ ਡਿਫੈਂਸ,  ਬਾਬਾ ਜੱਸਾ ਸਿੰਘ ਰੋਡ, ਅਜਾਦ ਨਗਰ, ਖਾਲਸਾ ਕਲੋਨੀ, ਬਾਬਾ ਦੀਪ ਸਿੰਘ ਨਗਰ, ਡੀਲਾਈਟ ਕਲੋਨੀ,  ਛੱਤਾ ਨਾਨੂੰ ਮੱਲ , ਡੀ ਐਮ ਡਬਲਿਯੂ, ਰਾਜਪੁਰਾ ਦੇ ਐਸ ਬੀ ਐਸ ਕਲੋਨੀ, ਪੁਰਾਣਾ ਰਾਜਪੁਰਾ , ਗੁਰੂ ਨਾਨਕ ਕਲੌਨੀ, ਫੋਕਲ ਪੁਆਇੰਟ, ਸਮਾਣਾ ਦੇ ਘੜਾਮਾ ਪੱਤੀ ਅਤੇ ਨਾਭਾ ਦੇ ਹਾਥੀ ਖਾਨਾਂ, ਪਾਂਡੂਸਰ ਮੁਹੱਲਾ ਤੋਂ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।

ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਦੋ ਕੋਵਿਡ ਪੋਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚੋਂ ਇਕ ਬਲਾਕ ਕੌਲੀ ਤੋਂ ਪਿੰਡ ਰਣਬੀਰਪੁਰਾ ਦਾ ਰਹਿਣ ਵਾਲਾ 80 ਸਾਲਾ ਪੁਰਸ਼, ਦੂਜੀ ਬਲਾਕ ਦੁਧਨਸਾਧਾਂ ਤੋਂ ਪਿੰਡ ਕਰਤਾਰਪੁਰ ਦੀ ਰਹਿਣ ਵਾਲੀ 20 ਸਾਲਾ ਲੜਕੀ ਸਨ। ਜ਼ਿਲ੍ਹੇ ਵਿੱਚ ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤਾਂ ਗਿਣਤੀ 411 ਹੋ ਗਈ ਹੈ।           

Leave a Reply

Your email address will not be published. Required fields are marked *