ਤਿੰਨ ਕੋਵਿਡ ਪੋਜ਼ੀਟਿਵ ਮਰੀਜ਼ਾਂ ਦੀ ਹੋਈ ਮੌਤ :  ਡਾ. ਮਲਹੋਤਰਾ

   ਪਟਿਆਲਾ, 22 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਵਿੱਚ 74 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪ੍ਰਾਪਤ 1850 ਦੇ ਕਰੀਬ ਰਿਪੋਰਟਾਂ ਵਿਚੋਂ 74 ਕੋਵਿਡ ਪੋਜ਼ੀਟਿਵ ਪਾਏ ਗਏ ਹਨ ਜਿਸ ਨਾਲ ਜ਼ਿਲ੍ਹੇ ਵਿਚ ਪੋਜ਼ੀਟਿਵ ਕੇਸਾਂ ਦੀ ਗਿਣਤੀ 14044 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 81 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 13126 ਹੋ ਗਈ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 504 ਹੈ।

ਪੋਜ਼ੀਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 74 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 59, ਸਮਾਣਾ ਤੋਂ 1, ਨਾਭਾ ਤੋਂ 4, ਰਾਜਪੁਰਾ ਤੋਂ 5, ਬਲਾਕ ਦੁੱਧਣ ਸਾਧਾਂ ਤੋਂ 3 ਅਤੇ  ਬਲਾਕ ਕੌਲੀ ਤੋਂ 2 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ ਇੱਕ ਅਤੇ ਤਿੰਨ, ਪਾਵਰ ਕਲੋਨੀ, ਅਨਾਰਦਾਣਾ ਚੌਂਕ, ਅਨੰਦ ਨਗਰ, ਅਦਾਲਤ ਬਾਜਾਰ, ਫੁੱਲਕੀਆਂ ਐਨਕਲੇਵ, ਕੱਚਾ ਪਟਿਆਲਾ, ਅਮਨ ਐਨਕਲੇਵ, ਖਾਲਸਾ ਮੁੱਹਲਾ, ਮੋਤੀ ਬਾਗ, ਢਿੱਲੋ ਕਲੋਨੀ, ਜੋੜੀਆਂ ਭੱਠੀਆਂ, ਪੁਰਾਣਾ ਬਿਸ਼ਨ ਨਗਰ, ਦੀਪ ਨਗਰ, ਪ੍ਰੇਮ ਨਗਰ, ਪ੍ਰਤਾਪ ਨਗਰ, ਹਰਗੋਬਿੰਦ ਨਗਰ, ਗੁਰਬਖਸ਼ ਕਲੋਨੀ, ਬਾਜਵਾ ਕਲੋਨੀ, ਭਿੰਠੀਆਂ ਵਾਲੀ ਗਲੀ, ਝਿੱਲ ਰੋਡ, ਚਿਨਾਰ ਬਾਗ, ਗੋਬਿੰਦ ਕਲੋਨੀ, ਐਸ.ਐਸ.ਟੀ ਨਗਰ, ਹੇਮ ਬਾਗ, ਤਫਲਪੁਰਾ, ਰਣਜੀਤ ਨਗਰ, ਨਿਉ ਮੇਹਰ ਸਿੰਘ ਕਲੋਨੀ, ਦੇਸੀ ਮਹਿਮਾਨਦਾਰੀ, ਐਸ.ਯੂ.ਐਸ ਨਗਰ, ਸੰਤ ਨਗਰ, ਮਜੀਠੀਆਂ ਐਨਕਲੇਵ, ਪੀਰ ਕਲੋਨੀ, ਦਾਰੂ ਕੁਟੀਆਂ, ਲਹੋਰੀ ਗੇਟ, ਧੀਰੂ ਨਗਰ, ਰਤਨ ਨਗਰ, ਨਾਭਾ ਦੇ ਹੀਰਾ ਮੱਹਲ, ਪ੍ਰੀਤ ਵਿਹਾਰ, ਸਮਾਣਾ ਦੇ ਪ੍ਰਤਾਪ ਕਲੋਨੀ, ਰਾਜਪੁਰਾ ਦੇ ਸ਼ਾਮ ਨਗਰ, ਰਾਜਪੁਰਾ ਟਾਉਨ ਅਤੇ ਡਾਲੀਮਾ ਵਿਹਾਰ ਤੋਂ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।

ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਤਿੰਨ ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤ ਹੋ ਗਈ ਹੈ। ਪਹਿਲਾ ਪਟਿਆਲਾ ਸ਼ਹਿਰ ਦੇ ਬਿਸ਼ਨ ਨਗਰ ਦੀ ਰਹਿਣ ਵਾਲੀ 65 ਸਾਲਾ ਅੋਰਤ, ਦੂਜਾ ਅਰਬਨ ਅਸਟੇਟ ਫੇਜ ਤਿੰਨ ਦਾ ਰਹਿਣ ਵਾਲਾ 62 ਸਾਲ ਪੁਰਸ਼, ਤੀਸਰਾ ਰਾਜਪੁਰਾ ਦੇ ਸ਼ਾਮ ਨਗਰ ਦਾ ਰਹਿਣ ਵਾਲਾ 58 ਸਾਲ ਪੁਰਸ਼ ਸਨ। ਜ਼ਿਲ੍ਹੇ ਵਿੱਚ ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 414 ਹੋ ਗਈ ਹੈ।

Leave a Reply

Your email address will not be published. Required fields are marked *