ਚੰਡੀਗੜ੍ਹ – ਨਿਊਜ਼ਲਾਈਨ ਐਕਸਪ੍ਰੈਸ – ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਨੂੰ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਦੇ ਘਰ ਅਤੇ ਦਫ਼ਤਰ ‘ਤੇ ਛਾਪਾ ਮਾਰਿਆ ਸੀ। ਇਸਤੋਂ ਬਾਅਦ ਉਨ੍ਹਾਂ ਦੇ ਘਰੋਂ 86.5 ਗ੍ਰਾਮ ਡਰੱਗ ਬਰਾਮਦ ਕੀਤਾ ਗਿਆ। ਹੁਣ ਮੁੰਬਈ ਦੀ ਇਕ ਕੋਰਟ ਨੇ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਨੂੰ 4 ਦਸੰਬਰ ਤਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਭਾਰਤੀ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਉਨ੍ਹਾਂ ਦੇ ਪਤੀ ਨੂੰ 12 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਦੋਵਾਂ ਦੇ ਘਰੋਂ ਡਰੱਗ ਮਿਲੀ ਹੈ। ਦੋਵੇਂ ਮੁੰਬਈ ਦੇ ਅੰਧੇਰੀ ‘ਚ ਰਹਿੰਦੇ ਹਨ ਅਤੇ ਦੋਵਾਂ ਨੇ ਡਰੱਗ ਦਾ ਸੇਵਨ ਵੀ ਕੀਤਾ ਹੈ। ਐੱਨਸੀਬੀ ਨੇ ਇਕ ਸਟੇਟਮੈਂਟ ਜਾਰੀ ਕਰਕੇ ਦੱਸਿਆ, ‘ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਨੇ ਡਰੱਗਸ ਦਾ ਸੇਵਨ ਕਰਨ ਦੀ ਗੱਲ ਸਵੀਕਾਰ ਕੀਤੀ ਹੈ।’

Leave a Reply

Your email address will not be published. Required fields are marked *