-ਕੜਾਕੇ ਦੀ ਠੰਡ ’ਚ ਮੋਦੀ ਅੰਨਦਾਤਾ ਉੱਤੇ ਅਤੇ ਕੈਪਟਨ ਬੇਰੁਜ਼ਗਾਰਾਂ ਉੱਤੇ ਢਾਹ ਰਹੇ ਹਨ ਕਹਿਰ

-ਮੀਤ ਹੇਅਰ ਨੇ ਕਿਹਾ, ਪੰਜਾਬ ਦੀ ਜਵਾਨੀ ਕਾਂਗਰਸ ਸਰਕਾਰ ਤੋਂ ਮੋਤੀ ਮਹਿਲ ਮੂਹਰੇ ਲਵੇਗੀ ਲਿਖਤ ਵਾਅਦਿਆਂ ਦਾ ਹਿਸਾਬ

-ਵਿਧਾਇਕ ਮੀਤ ਹੇਅਰ ਨੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤੀ ਮੁਲਾਕਾਤ

ਪਟਿਆਲਾ, 20 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਰੁਜ਼ਾਗਰ ਮੰਗਣ ਉਤੇ ਕੈਪਟਨ ਦੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦਾ ਸਮਰਥਨ ਕਰਨ ਅਤੇ ਉਨਾਂ ਦਾ ਹਾਲ ਜਾਨਣ ਲਈ ਅੱਜ ਆਮ ਆਦਮੀ ਪਾਰਟੀ (ਆਪ) ਦੇ ਬਰਨਾਲਾ ਤੋਂ ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਮੀਤ ਹੇਅਰ ਮਿਲਣ ਪਹੁੰਚੇ।  ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਉਤੇ ਕਬਜ ਹੋਣ ਤੋਂ ਪਹਿਲਾਂ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਹੁਣ ਆਪਣੇ ਵਾਅਦੇ ਤੋਂ ਮੁੱਕਰ ਗਏ ਹਨ। ਕੈਪਟਨ ਦੀ ਪੁਲਿਸ ਵੱਲੋਂ ਅਧਿਆਪਕਾਂ ਉਤੇ ਕੀਤੇ ਅੰਨੇਵਾਹ ਤਸ਼ੱਦਦ ਦੀ ਨਿਖੇਧੀ ਕਰਦਿਆਂ ਉਨਾਂ ਕਿਹਾ ਕਿ ਕੈਪਟਨ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕਕੇ ਪੰਜਾਬ ’ਚੋਂ ਨਸ਼ਾ ਖਤਮ ਕਰਨ ਅਤੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਸੱਤਾ ਦੇ ਨਸ਼ੇ ‘’ਚ ਅੰਨਾਂ ਹੋਇਆ ਕੈਪਟਨ ਹੁਣ ਸਾਰੇ ਵਾਦਿਆਂ ਤੋਂ ਮੁਕਰ ਗਿਆ  ਹੈ। 
ਉਨਾਂ ਕਿਹਾ ਪਿਛਲੇ ਕਈ ਸਾਲਾਂ ਤੋਂ ਟੈਟ ਵਰਗੇ ਔਖੇ ਟੈਸਟ ਪਾਸ ਕਰਕੇ ਬੇਰੁਜ਼ਗਾਰ ਅਧਿਆਪਕ ਸੜਕਾਂ ਉਤੇ ਨੌਕਰੀਆਂ ਲਈ ਰੁਲ ਰਹੇ ਹਨ ਅਤੇ ਦੂਜੇ ਪਾਸੇ ਅਧਿਆਪਕਾਂ ਤੋਂ ਬਿਨਾਂ ਵਿਦਿਆਰਥੀ ਪੜਾਈ ਤੋਂ ਵਾਂਝੇ ਰਹਿ ਰਹੇ ਹਨ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਲਈ ਇਹ ਬਹੁਤ ਹੀ ਮੁਸੀਬਤ ਦੀ ਘੜੀ ਹੈ ਕਿ ਪੰਜਾਬ ਦਾ ਕਿਸਾਨ ਆਪਣੀ ਹੋਂਦ ਬਚਾਉਣ ਲਈ ਦਿੱਲੀ ਦੇ ਬਾਰਡਰ ਉੱਤੇ ਮੋਦੀ ਸਰਕਾਰ ਵੱਲੋਂ ਕੁੱਟਿਆ ਜਾ ਰਿਹਾ ਹੈ, ਦੂਜੇ ਪਾਸੇ ਨੌਜਵਾਨ ਨੁੰ ਰੁਜ਼ਗਾਰ ਮੰਗਣ ਉਤੇ ਕੈਪਟਨ ਵੱਲੋਂ ਕੁੱਟਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕੜਾਕੇ ਦੀ ਪੈ ਰਹੀ ਠੰਢ ’ਚ ਬੇਰੁਜ਼ਗਾਰ ਅਧਿਆਪਕਾਂ ਤੱਕ ਰਾਤ ਨੂੰ ਗਰਮ ਕੱਪੜੇ ਰਜਾਈ, ਕੰਬਲ ਵੀ ਪੁਲਿਸ ਨੇ ਨਹੀਂ ਜਾਣ ਦਿੱਤੇ ਜੋ ਅਣਮਨੁੱਖੀ ਵਤੀਰਾ ਹੈ। ਉਨਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇਹ ਨਹੀਂ ਜਾਣਦੇ ਕਿ ਦੇਸ਼ ਦਾ ਭਵਿੱਖ ਸਿਰਜਣ ਵਾਲੇ ਅਧਿਆਪਕਾਂ ਨਾਲ ਕਿਸ ਤਰਾਂ ਦਾ ਵਿਵਹਾਰ ਕਰਨਾ ਹੈ ਤਾਂ ਉਹ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਜਾ ਪਾਠ ਪੜਕੇ ਆਉਣ। 
ਉਨਾਂ ਕਿਹਾ ਕਿ ਜਦੋਂ ਤੋਂ ਕੈਪਟਨ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਹੀ ਵਿਦੇਸ਼ੀ ਮਿੱਤਰਾਂ ਦੀ ਮਹਿਮਾਨਬਾਜੀ ਕਰਨ ’ਚ ਰੁਝੇ ਹੋਏ ਹਨ, ਪ੍ਰੰਤੂ ਮੁਲਾਜ਼ਮਾਂ, ਬੇਰੁਜ਼ਾਗਰਾਂ ਦੀਆਂ ਦੀ ਗੱਲ ਸੁਣਨ ਲਈ ਸਮਾਂ ਨਹੀਂ ਹੈ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ’ਚ ਨਵੀਂ ਭਰਤੀ ਸਬੰਧੀ ਕੈਪਟਨ ਨੌਜਵਾਨਾਂ ਦੀ ਗੱਲ ਨਹੀਂ ਸੁਣ ਰਹੇ, ਜਦੋਂ ਕਿ ਸਿੱਖਿਆ ਮੰਤਰੀ ਸਿਰਫ ਇਕ ਰਬੜ ਦੀ ਮੋਹਰ ਬਣਿਆ ਹੋਇਆ ਜਿਸਦੀ ਆਪਣੇ ਵਿਭਾਗ ਵਿੱਚ ਵੀ ਨਹੀਂ ਚਲਦੀ। ਉਨਾਂ ਕਿਹਾ ਕਿ ਜਿੱਥੇ ਬੇਰੁਜ਼ਗਾਰ ਅਧਿਆਪਕ ਆਪਣੀ ਨੌਕਰੀ ਲਈ ਰੁਲ ਰਹੇ ਹਨ ਉਥੇ ਨੌਕਰੀ ਕਰਦੇ ਅਧਿਆਪਕ ਦੀਆਂ ਮੰਤਰੀਆਂ ਵੱਲੋਂ ਮੰਨੀਆਂ ਗਈਆਂ ਮੰਗਾਂ ਸਿੱਖਿਆ ਸਕੱਤਰ ਤੋਂ ਲਾਗੂ ਕਰਾਉਣ ਦੀ ਹਿੰਮਤ ਨਹੀਂ ਰੱਖਦੇ, ਜਿਸ ਸਬੰਧੀ ਅਧਿਆਪਕ ਪਿਛਲੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨਾਂ ਆਮ ਆਦਮੀ ਪਾਰਟੀ ਵੱਲੋਂ ਪੂਰਾ ਸਮਰਥਨ ਦਿੰਦੇ ਹੋਏ ਕਿਹਾ ਕਿ ਉਹ ਹੱਕੀ ਅਤੇ ਜਾਇਜ਼ ਮੰਗਾਂ ਲਈ ਸ਼ਾਂਤੀਪੂਰਕ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੇ ਨਾਲ ਹੈ। ਉਨਾਂ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿਚ ਬੇਰੁਜ਼ਗਾਰ ਅਧਿਆਪਕਾਂ ਦਾ ਮਸਲਾ ਉਠਾਉਂਦੇ ਹੋਏ ਹਰ ਪੱਧਰ ਉਤੇ ਲੜਾਈ ਲੜੀ ਜਾਵੇਗੀ।    

Leave a Reply

Your email address will not be published. Required fields are marked *