ਟਰੈਕਟਰ ਟਰਾਲੀਆਂ ਖੜਾ ਕੇ ਬੰਦ ਕੀਤੀ ਸੜਕ

ਪਟਿਆਲਾ, 25 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ– ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਤਹਿਤ ਪਟਿਆਲਾ ਵਿੱਖੇ ਅੱਜ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦੇ ਘਰ ਅੱਗੇ ਕਿਸਾਨਾਂ ਵੱਲੋਂ ਪੱਕਾ ਧਰਨਾ ਲਗਾ ਕੇ ਮੋਦੀ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ ਗਈ ਜੋਕਿ ਖਬਰ ਲਿਖੇ ਜਾਣ ਤੱਕ ਵੀ ਜਾਰੀ ਸੀ। ਧਰਨੇ ‘ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਹੋਣ ਤਕ ਉਨ੍ਹਾਂ ਦਾ ਇਹ ਮੋਰਚਾ ਪ੍ਰਧਾਨ ਕੋਹਲੀ ਦੀ ਰਿਹਾਇਸ਼ ਅੱਗੇ ਜਾਰੀ ਰਹੇਗਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਜੰਗ ਸਿੰਘ ਭਟੇੜੀ ਦੀ ਅਗਵਾਈ ਹੇਠ ਅੱਜ ਸ਼ੁੱਕਰਵਾਰ ਨੂੰ ਸਵੇਰੇ ਹੀ ਕਿਸਾਨਾਂ ਦਾ ਜਥਾ ਪਟਿਆਲਾ ਦੇ ਐੱਸਐੱਸਟੀ ਨਗਰ ਵਿਖੇ ਪਹੁੰਚ ਗਿਆ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦੇ ਘਰ ਅੱਗੇ ਦਰੀਆਂ ਵਿਛਾ ਕੇ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਵਿੱਚ ਵੱਡੀ ਗਿਣਤੀ ‘ਚ ਕਿਸਾਨ ਬੀਬੀਆਂ ਵੀ ਸ਼ਾਮਲ ਸਨ। ਭਾਜਪਾ ਪ੍ਰਧਾਨ ਕੋਹਲੀ ਕਿਸਾਨਾਂ ਨਾਲ ਗੱਲ ਕਰਨ ਲਈ ਘਰ ਤੋਂ ਬਾਹਰ ਨਿਕਲੇ ਪਰ ਕਿਸਾਨਾਂ ਦੇ ਗੁੱਸੇ ਨੂੰ ਦੇਖਦੇ ਹੋਏ ਮੁੜ ਅੰਦਰ ਚਲੇ ਗਏ। ਮਾਮਲਾ ਗੰਭੀਰ ਦੇਖਦੇ ਹੋਏ ਮੌਕੇ ‘ਤੇ ਪੁਲਿਸ ਵੀ ਪੁੱਜ ਚੁੱਕੀ ਹੈ। ਪੱਤਰਕਾਰਾਂ ਵਲੋਂ ਮੋਬਾਈਲ ਉਤੇ ਗੱਲ ਕਰਦਿਆਂ ਸ਼ਾਮ ਨੂੰ ਪ੍ਰਧਾਨ ਹਰਿੰਦਰ ਕੋਹਲੀ ਨੇ ਕਿਹਾ ਕਿ ਕਿਸਾਨ ਵੀ ਮੇਰੇ ਭਰਾ ਹਨ, ਇਨ੍ਹਾਂ ਨੂੰ ਜਿਵੇਂ ਠੀਕ ਲੱਗੇ, ਕਰਨ। ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਆਪਣੇ ਕਿਸਾਨ ਭਰਾਵਾਂ ਨੂੰ ਚਾਹ ਨਾਸ਼ਤਾ ਵੀ ਪੁੱਛਿਆ ਹੈ।

2 thoughts on “ਕਿਸਾਨਾਂ ਨੇ ਭਾਜਪਾ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਹਰਿੰਦਰ ਕੋਹਲੀ ਦੀ ਕੋਠੀ ਅੱਗੇ ਲਾਇਆ ਪੱਕਾ ਧਰਨਾ, ਘਰ ਦੇ ਗੇਟ ਕੀਤੇ ਬੰਦ”
  1. I’m extremely pleased to discover this website. I wanted to thank you for ones time just for this fantastic read!! I absolutely enjoyed every part of it and i also have you bookmarked to see new stuff in your site.

Leave a Reply to cialis generic Cancel reply

Your email address will not be published. Required fields are marked *