ਪਟਿਆਲਾ, 24 ਜਨਵਰੀ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) – ਜ਼ਿਲ੍ਹੇ ਵਿੱਚ 23 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਮਿਸ਼ਨ ਫਤਿਹ ਤਹਿਤ 40 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 199 ਹੈ। ਪੋਜ਼ੀਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਤੋਂ 17, ਨਾਭਾ ਤੋਂ 1, ਬਲਾਕ ਹਰਪਾਲਪੁਰ ਤੋਂ 1, ਬਲਾਕ ਸੁਤਰਾਣਾ ਤੋਂ 1, ਬਲਾਕ ਕੌਲੀ ਤੋਂ 2 ਅਤੇ ਬਲਾਕ ਦੁਧਨਸਾਧਾਂ ਤੋਂ 1 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਦੇ ਘੁੰਮਣ ਨਗਰ, ਰਘਬੀਰ ਮਾਰਗ, ਪ੍ਰੇਮ ਨਗਰ, ਡੀ.ਐਮ.ਡਬਲਿਊ, ਨਿਊ ਆਫੀਸਰ ਕਲੋਨੀ, ਬਾਜਵਾ ਕਲੋਨੀ, ਭਾਖੜਾ ਐਨਕਲੇਵ, ਵਿਦਿਆ ਨਗਰ, ਖਾਲਸਾ ਨਗਰ, ਗੁਰੂ ਨਾਨਕ ਨਗਰ, ਤ੍ਰਿਪੜੀ, ਧਰਮਪੁਰਾ ਬਾਜ਼ਾਰ, ਨਾਭਾ ਤੋਂ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।