ਪਟਿਆਲਾ, 25 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਵਿੱਚ 14 ਕੋਵਿਡ ਪੋਜ਼ੀਟਿਵ ਕੇਸ ਪਾਏ ਗਏ ਹਨ ਅਤੇ ਮਿਸ਼ਨ ਫਤਿਹ ਤਹਿਤ 50 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 163 ਹੈ। ਪੋਜ਼ੀਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਤੋਂ 8, ਨਾਭਾ ਤੋਂ 2, ਬਲਾਕ ਭਾਦਸੋਂ ਤੋਂ 1, ਬਲਾਕ ਕੋਲੀ ਤੋਂ 1 ਅਤੇ ਬਲਾਕ ਸ਼ੁਤਰਾਣਾ ਤੋਂ 2 ਕੇਸ ਰਿਪੋਰਟ ਹੋਏ ਹਨ ਜੋ ਕਿ ਪਟਿਆਲਾ ਸ਼ਹਿਰ ਦੇ ਸ਼ੀਤਲ ਕਲੋਨੀ, ਵਿਕਾਸ ਕਲੋਨੀ, ਏਕਤਾ ਵਿਹਾਰ, ਮਾਡਲ ਟਾਊਨ, ਦਸ਼ਮੇਸ ਨਗਰ, ਗੁਰੂ ਨਾਨਕ ਨਗਰ, ਪਾਸੀ ਰੋਡ, ਸੈਂਚੁਰੀ ਇਨਕਲੇਵ, ਬਚਿੱਤਰ ਨਗਰ, ਘੁੰਮਣ ਨਗਰ, ਜੈ ਜਵਾਨ ਕਲੋਨੀ, ਨਾਭਾ ਦੇ ਸੰਤ ਨਗਰ ਤੋਂ ਸਾਹਮਣੇ ਆਏ ਹਨ।