ਚੰਡੀਗੜ੍ਹ, 8 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਪੰਜ ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਅਤੇ ਰੁਜਗਾਰ ਵਿਭਾਗ ਦੇ ਮਹਾਨਿਦੇਸ਼ਕ ਅਤੇ ਸਕੱਤਰ ਅਤੇ ਵਿੱਤ ਵਿਭਾਗ ਦੇ ਸਕੱਤਰ ਪੀ.ਸੀ. ਮੀਣਾ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਸੀਪੀਗ੍ਰਾਮ ਪੀਜੀ ਪੋਰਟਲ ਦੇ ਨੋਡਲ ਅਧਿਕਾਰੀ ਦਾ ਕਾਰਜਭਾਰ ਸੌਂਪਿਆ ਗਿਆ ਹੈ। ਨਿਦੇਸ਼ਕ, ਆਯੂਸ਼ ਅਤੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੁਲ ਕੁਮਾਰ ਨੂੰ ਹਰਿਆਣਾ ਰਾਜਪਾਲ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਨਿਦੇਸ਼ਕ, ਭੂਮੀ ਜੋਤ ਚੱਕਬੰਦੀ ਅਤੇ ਭੂ-ਰਿਕਾਰਡ ਅਤੇ ਵਿਸ਼ੇਸ਼ ਅਧਿਕਾਰੀ (ਮੁੱਖ ਦਫਤਰ) ਅਤੇ ਵਿਸ਼ੇਸ਼ ਐਲ.ਏ.ਓ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿਸ਼ੇਸ਼ ਸਕੱਤਰ ਅਤੇ ਵਿੱਤ ਵਿਭਾਗ ਦੀ ਵਿਸ਼ੇਸ਼ ਸਕੱਤਰ ਤੇ ਸੀਪੀਗ੍ਰਾਮ ਪੀਜੀ ਪੋਰਟਲ ਦੀ ਨੋਡਲ ਅਧਿਕਾਰੀ ਆਮਨਾ ਤਸਨੀਮ ਨੂੰ ਨਿਦੇਸ਼ਕ, ਭੂਮੀ ਜੋਤ ਚੱਕਬੰਦੀ ਅਤੇ ਭੂ-ਰਿਕਾਰਡ ਅਤੇ ਵਿਸ਼ੇਸ਼ ਅਧਿਕਾਰੀ (ਮੁੱਖ ਦਫਤਰ) ਅਤੇ ਵਿਸ਼ੇਸ਼ ਐਨ.ਏ.ਓ. ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦਾ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ। ਸੋਨੀਪਤ ਦੇ ਡਿਪਟੀ ਕਮਿਸ਼ਨਰ ਸ਼ਾਮ ਲਾਲ ਪੁਨਿਆ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਜਗਦੀਸ਼ ਸ਼ਰਮਾ ਦੀ ਸਿਖਲਾਈ ਸਮੇਂ ਦੌਰਾਨ ਨਗਰ ਨਿਗਮ, ਸੋਨੀਪਤ ਦੇ ਕਮਿਸ਼ਨਰ ਅਤੇ ਸੋਨੀਪਤ ਦੇ ਜਿਲ੍ਹਾ ਨਗਰ ਕਮ੍ਰਿਸ਼ਨਰ ਦਾ ਕਾਰਜਭਾਰ ਸੌਂਪਿਆ ਗਿਆ ਹੈ। ਹਿਸਾਰ ਦੀ ਡਿਪਟੀ ਕਮਿਸ਼ਨਰ ਪ੍ਰਿਯੰਕਾ ਸੋਨੀ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਅਸ਼ੋਕ ਕੁਮਾਰ ਵਰਗ ਦੀ ਸਿਖਲਾਈ ਸਮੇਂ ਦੌਰਾਨ ਨਗਰ ਨਿਗਮ ਹਿਸਾਰ ਦੇ ਕਮਿਸ਼ਨਰ ਅਤੇ ਹਿਸਾਰ ਦੇ ਜਿਲ੍ਹਾ ਨਗਰ ਕਮਿਸ਼ਨਰ ਦਾ ਕਾਰਜਭਾਰ ਸੌਂਪਿਆ ਗਿਆ ਹੈ।

Leave a Reply

Your email address will not be published. Required fields are marked *