ਚੰਡੀਗੜ੍ਹ, 12 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਰਿਆਣਾ ਦੇ ਹਿਸਾਰ ਮਿਲਟਰੀ ਸਟੇਸ਼ਨ ਵਿਚ 14 ਮਾਰਚ ਤੋਂ 5 ਅਪ੍ਰੈਲ, 2021 ਤਕ ਸੈਨਾ ਦੀ ਭਰਤੀ ਹੋਵੇਗੀ ਜਿਸ ਵਿਚ ਰਿਵਾੜੀ, ਮਹੇਂਦਰਗੜ੍ਹ, ਭਿਵਾਨੀ ਅਤੇ ਚਰਖੀ ਦਾਦਰੀ ਜਿਲ੍ਹਾ ਦੇ ਨੌਜੁਆਨ ਹਿੱਸਾ ਲੈ ਸਕਦੇ ਹਨ। ਦਾਦਰੀ ਸੈਨਾ ਭਰਤੀ ਦਫਤਰ ਦੇ ਨਿਦੇਸ਼ਕ ਨੇ ਦਸਿਆ ਕਿ ਉਕਤ ਭਰਤੀ ਬਾਰੇ ਪੂਰੀ ਜਾਣਕਾਰੀ ਜਵਾਇੰਨ ਇੰਡੀਅਨ ਆਰਮੀ ਵੈਬਸਾਇਟ ‘ਤੇ ਉਪਲਬਧ ਹੈ। ਭਰਤੀ ਦੇ ਲਈ ਪਹਿਲਾਂ ਹੀ ਬਿਨੈ ਮੰਗੇ ਗਏ ਸਨ, ਜਲਦੀ ਹੀ ਭਰਤੀ ਦੀ ਮਿੱਤੀ ਐਲਾਨ ਕੀਤੀ ਜਾਵੇਗੀ। ਐਡਮਿਟ ਕਾਰਡ ਉਮੀਦਵਾਰਾਂ ਦੀ ਈ-ਮੇਲ ਆਈਡੀ ‘ਤੇ ਭੇਜ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਭਰਤੀ ਵਿਚ ਆਉਣ ਵਾਲੇ ਨੌਜੁਆਨਾਂ ਨੂੰ ਆਪਣੇ ਨਾਲ ਮੂਲ ਪ੍ਰਮਾਣ ਪੱਤਰ ਨਾਲ ਲੈ ਕੇ ਆਉਣੇ ਹੋਣਗੇ।

Leave a Reply

Your email address will not be published. Required fields are marked *