ਨੋਗਾਵਾਂ ਦੇ ਸਕੂਲ ਵਿੱਚੋਂ ਕੰਟੈਕਟ ਟਰੇਸਿੰਗ ਦੌਰਾਨ 3 ਹੋਰ ਅਧਿਆਪਕ ਅਤੇ 3 ਬੱਚੇ ਨਿਕਲੇ ਪੋਜ਼ੀਟਿਵ
ਪਟਿਆਲਾ, 25 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜ਼ਿਲ੍ਹੇ ਵਿੱਚ 62 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਮਿਸ਼ਨ ਫਤਿਹ ਤਹਿਤ 24 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 510 ਹੈ। ਪੋਜ਼ੀਟਿਵ ਆਏ ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 31, ਰਾਜਪੁਰਾ ਤੋਂ 10, ਨਾਭਾ ਤੋਂ 2, ਬਲਾਕ ਭਾਦਸੋਂ ਤੋਂ 2, ਬਲਾਕ ਕੌਲੀ ਤੋਂ 2, ਬਲਾਕ ਕਾਲੋਮਾਜਰਾ ਤੋਂ 3, ਬਲਾਕ ਹਰਪਾਲਪੁਰ ਤੋਂ 9 ਅਤੇ ਬਲਾਕ ਦੁਧਨਸਾਧਾਂ ਤੋਂ 3 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਦੇ ਰਾਘੋ ਮਾਜਰਾ, ਖਾਲਸਾ ਨਗਰ, ਅਰਬਨ ਅਸਟੇਟ ਫੇਜ 2 ਅਤੇ 3, ਡੀ.ਐਮ.ਡਬਲਿਉ, ਪੰਜਾਬੀ ਬਾਗ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਅਨੰਦ ਨਗਰ ਏ, ਤੇਗ ਕਲੋਨੀ, ਛੋਟੀ ਬਾਰਾਂ-ਦਰੀ, ਫੋਕਲ ਪੁਆਇੰਟ, ਦੀਪ ਨਗਰ, ਅਜੀਤ ਨਗਰ, ਹੀਰਾ ਬਾਗ, ਅਦਾਲਤ ਬਜਾਰ, ਰਣਜੀਤ ਨਗਰ, ਬਾਜਵਾ ਕਲੋਨੀ, ਰਾਜਪੁਰਾ ਤੋਂ ਬਠੇਜਾ ਕਲੋਨੀ, ਗੁਰੂ ਹਰਕ੍ਰਿਸ਼ਨ ਕਲੋਨੀ, ਅਜੀਤ ਕਲੋਨੀ, ਲੱਕੜ ਮੰਡੀ, ਹਰੀ ਨਗਰ, ਪੁਰਾਨਾ ਰਾਜਪੁਰਾ, ਰਾਜਪੁਰਾ ਟਾਉਨ, ਨਾਭਾ ਤੋਂ ਹੀਰਾ ਮੱਹਲ, ਸਿੱਲਵਰ ਸਿਟੀ ਤੋਂ ਕੇਸ ਸਾਹਮਣੇ ਆਏ ਹਨ। ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਨੋਗਾਵਾਂ ਦੇ ਸਕੂਲ ਵਿੱਚ ਪੋਜ਼ੀਟਿਵ ਆਏ ਤਿੰਨ ਅਧਿਆਪਕਾਂ ਦੀ ਕੰਟੈਕਟ ਟਰੇਸਿੰਗ ਦੌਰਾਨ ਤਿੰਨ ਹੋਰ ਅਧਿਆਪਕ ਅਤੇ ਤਿੰਨ ਬੱਚੇ ਪੋਜ਼ੀਟਿਵ ਪਾਏ ਗਏ ਹਨ।