ਪਟਿਆਲਾ, 6 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੱਜ ਜ਼ਿਲ੍ਹੇ ਵਿੱਚ 279 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਮਿਸ਼ਨ ਫਤਿਹ ਤਹਿਤ 286 ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2458 ਹੈ। 4 ਹੋਰ ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 611 ਹੋ ਗਈ ਹੈ। ਪੋਜ਼ੀਟਿਵ ਆਏ ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 181, ਨਾਭਾ ਤੋਂ 20, ਰਾਜਪੁਰਾ ਤੋਂ 17, ਸਮਾਣਾ ਤੋਂ 6, ਬਲਾਕ ਭਾਦਸੋਂ ਤੋਂ 4, ਬਲਾਕ ਕੌਲੀ ਤੋਂ 22, ਬਲਾਕ ਕਾਲੋਮਾਜਰਾ ਤੋਂ 3, ਬਲਾਕ ਸ਼ੁਤਰਾਣਾਂ ਤੋਂ 6, ਬਲਾਕ ਹਰਪਾਲਪੁਰ ਤੋਂ 14, ਬਲਾਕ ਦੁਧਣਸਾਧਾਂ ਤੋਂ 6 ਕੇਸ ਰਿਪੋਰਟ ਹੋਏ ਹਨ। ਡਾ. ਸੁਮੀਤ ਸਿੰਘ ਨੇ ਕਿਹਾ ਕਿ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਉਟ ਆਫ ਸਪੋਰਟਸ ਵਿਖੇ ਪਿਛਲੇ 10 ਦਿਨਾਂ ਦੋਰਾਨ 40 ਦੇ ਕਰੀਬ ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਣ ਕਾਰਨ ਸੰਸਥਾਂ ਦੇ ਗੈਸਟ ਹਾਉਸ ਅਤੇ ਹੋਸਟਲ ਨੂੰ ਕੰਟੇਂਮੈਨਟ ਏਰੀਆ ਘੋਸ਼ਿਤ ਕੀਤਾ ਗਿਆ ਹੈ ਅਤੇ ਪੋਜ਼ੀਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਵੀ ਜਾਰੀ ਹੈ। ਇਸ ਤੋਂ ਇਲਾਵਾ ਨਾਭਾ ਦੇ ਬਠਿੰਡੀਆ ਮੁੱਹਲੇ ਵਿੱਚੋਂ ਜ਼ਿਆਦਾ ਪੋਜ਼ੀਟਿਵ ਕੇਸ ਆਉਣ ‘ਤੇ ਸਬੰਧਤ ਏਰੀਏ ਨੂੰ ਮਾਈਕਰੋ ਕੰਟੈਨਮੈਂਟ ਏਰੀਆ ਘੋਸ਼ਿਤ ਕੀਤਾ ਗਿਆ ਹੈ। ਏਰੀਏ ਵਿੱਚੋਂ ਕੋਈ ਵੀ ਨਵਾਂ ਕੇਸ ਨਾ ਆਉਣ ‘ਤੇ ਪਟਿਆਲਾ ਦr ਧਾਲ਼ੀਵਾਲ ਕਲੋਨੀ ਵਿੱਚ ਲਗਾਈ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ।

Leave a Reply

Your email address will not be published. Required fields are marked *