-ਜ਼ਿਲ੍ਹੇ ‘ਚ ਕਣਕ ਦੀ ਖ਼ਰੀਦ ਲਈ ਬਣਾਏ 352 ਖ਼ਰੀਦ ਕੇਂਦਰ
-ਕੂਪਨ ਰਾਹੀਂ ਨਿਸਚਿਤ ਸਮੇਂ ਤੇ ਸਥਾਨ ‘ਤੇ ਹੋਵੇਗੀ ਕਣਕ ਦੀ ਮੰਡੀ ‘ਚ ਐਂਟਰੀ
-ਕਿਸਾਨ ਕਣਕ ਮੰਡੀ ਵਿੱਚ ਲਿਆਉਣ ਸਮੇਂ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ
– 8 ਲੱਖ 35 ਹਜ਼ਾਰ 753 ਮੀਟਿਰਕ ਟਨ ਕਣਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਆਉਣ ਦੀ ਉਮੀਦ
-ਕਿਸਾਨਾਂ ਨੂੰ ਸੁੱਕੀ ਕਣਕ ਹੀ ਖ਼ਰੀਦ ਕੇਂਦਰਾਂ ਵਿਚ ਲਿਆਉਣ ਦੀ ਕੀਤੀ ਅਪੀਲ

ਪਟਿਆਲਾ, 8 ਅਪ੍ਰੈਲ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ‘ਚ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖ਼ਰੀਦ ਲਈ ਇਸ ਵਾਰ ਕੋਵਿਡ-19 ਤੋਂ ਬਚਾਅ ਲਈ ਭੀੜ ਨੂੰ ਘੱਟ ਕਰਨ ਦੇ ਮਸਕਦ ਨਾਲ ਖ਼ਰੀਦ ਕੇਂਦਰਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਹੈ ਅਤੇ ਹੁਣ ਜ਼ਿਲ੍ਹੇ ਵਿੱਚ 352 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 110 ਮੰਡੀਆਂ, 212 ਰਾਈਸ ਮਿੱਲਾਂ ਅਤੇ 30 ਜਨਤਕ ਸਥਾਨਾਂ ‘ਤੇ ਆਰਜ਼ੀ ਖ਼ਰੀਦ ਕੇਂਦਰ ਬਣਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਸੁਚੱਜੀ ਖ਼ਰੀਦ ਲਈ ਖ਼ਰੀਦ ਕੇਂਦਰਾਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵਾਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ 8 ਲੱਖ 35 ਹਜ਼ਾਰ 753 ਮੀਟਰਿਕ ਕਣਕ ਆਉਣ ਦੀ ਉਮੀਦ ਹੈ।
ਡੀ.ਐਫ.ਐਸ.ਸੀ. ਨੇ ਦੱਸਿਆ ਕਿ ਖ਼ਰੀਦ ਕੇਂਦਰਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਸਾਨਾਂ ਨੂੰ ਕੂਪਨ ਦਿੱਤੇ ਜਾਣਗੇ ਅਤੇ ਕਿਸਾਨ ਇਕ ਕੂਪਨ ‘ਤੇ ਇਕ ਟਰਾਲੀ ਹੀ ਲੈਕੇ ਆ ਸਕਦਾ ਹੈ ਇਥੇ ਕਿਸਾਨ ਇਹ ਧਿਆਨ ਰੱਖਣ ਕੇ ਮੰਡੀ ਵਿੱਚ ਦਾਖਲ ਹੋਣ ਸਮੇਂ ਅਸਲ ਹੋਲੋਗਰਾਮ ਵਾਲੀ ਪਰਚੀ ਨਾਲ ਹੀ ਮੰਡੀ ਵਿੱਚ ਦਾਖਲ ਹੋਇਆ ਜਾ ਸਕਦਾ ਹੈ ਅਤੇ ਨਿਸਚਿਤ ਕੀਤੇ ਗਏ ਸਮੇਂ ਅਤੇ ਸਥਾਨ ‘ਤੇ ਹੀ ਕਣਕ ਸੁੱਟੀ ਜਾਵੇਗੀ ਇਸ ਲਈ ਮੰਡੀਆਂ ਵਿੱਚ ਖਾਨੇ ਬਣਾਏ ਗਏ ਹਨ ਜਿਥੇ ਕਿਸਾਨ ਆਪਣੇ ਆੜਤੀਏ ਵੱਲੋਂ ਦਿੱਤੇ ਗਏ ਨੰਬਰ ‘ਤੇ ਕਣਕ ਸੁੱਟਣਗੇ।
ਸ. ਹਰਸ਼ਰਨਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਸਰਕਾਰ ਵੱਲੋਂ ਕਣਕ ਦੀ ਸੁਰੱਖਿਅਤ ਅਤੇ ਨਿਰਵਿਘਨ ਖ਼ਰੀਦ ਲਈ ਪ੍ਰਬੰਧ ਕੀਤੇ ਗਏ ਹਨ ਜਿਨ੍ਹਾਂ ਦੀ ਪਾਲਣਾ ਕਰਕੇ ਕਿਸਾਨ ਆਪਣੀ ਕਣਕ ਨੂੰ ਆਸਾਨੀ ਨਾਲ ਮੰਡੀ ਵਿੱਚ ਵੇਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਕਣਕ ਦੀ ਕਟਾਈ ਸਮੇਂ ਨਮੀ ਦਾ ਖਿਆਲ ਰੱਖਿਆ ਜਾਵੇ ਅਤੇ ਮੰਡੀ ਵਿੱਚ ਸੁੱਕੀ ਕਣਕ ਹੀ ਲਿਆਂਦੀ ਜਾਵੇ ਤਾਂ ਜੋ ਉਸਦੀ ਜਲਦੀ ਖਰੀਦ ਕਰਕੇ ਸਮੇਂ ਸਿਰ ਲਿਫਟਿੰਗ ਯਕੀਨੀ ਬਣਾਈ ਜਾਵੇ ਅਤੇ ਨਵੀਂ ਕਣਕ ਆਉਣ ਲਈ ਸਥਾਨ ਖਾਲੀ ਹੋ ਸਕੇ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਪੀਣ ਯੋਗ ਸਾਫ਼ ਪਾਣੀ, ਸਾਬਣ ਅਤੇ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਹੈ। ਡੀ.ਐਫ.ਐਸ.ਸੀ. ਨੇ ਕਿਸਾਨ ਨੂੰ ਅਪੀਲ ਕਰਦਿਆ ਕਿਹਾ ਕਿ ਕਣਕ ਮੰਡੀ ਵਿੱਚ ਲਿਆਉਣ ਸਮੇਂ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ।

Leave a Reply

Your email address will not be published. Required fields are marked *