ਚੰਡੀਗੜ੍ਹ, 10 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਨਾਮਵਰ ਪੰਜਾਬੀ ਅਦਾਕਾਰ ਸਤੀਸ਼ ਕੌਲ (76) ਦਾ ਲੁਧਿਆਣਾ ਵਿਖੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾ ਪੋਜ਼ੀਟਿਵ ਸਨ। ਉਹ ਇਕ ਬਹੁ-ਪੱਖੀ ਅਦਾਕਾਰ ਸਨ ਜਿਨ੍ਹਾਂ ਨੇ ਪੰਜਾਬੀ ਸਿਨੇਮਾ, ਕਲਾ ਅਤੇ ਸੱਭਿਆਚਾਰ ਦੇ ਪਾਸਾਰ ਵਿਚ ਅਹਿਮ ਭੂਮਿਕਾ ਨਿਭਾਈ। ਉਹਨਾਂ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਸੀ। ਸਤੀਸ਼ ਕੌਲ ਨੇ ‘ਪਿਆਰ ਤੋ ਹੋਣਾ ਹੀ ਥਾ’, ‘ਆਂਟੀ ਨੰਬਰ ਵਨ’, ‘ਵਿਕਰਮ ਤੇ ਬੇਤਾਲ’ ਵਰਗੀਆਂ ਫਿਲਮਾਂ ‘ਚ ਵੀ ਕੰਮ ਕੀਤਾ ਸੀ। ਉਹਨਾਂ ਨੇ ‘ਮਹਾਭਾਰਤ’ ਸੀਰੀਅਲ ਵਿੱਚ ਵੀ ਇੰਦਰ ਦੇਵ ਦੀ ਭੂਮਿਕਾ ਨਿਭਾਈ ਸੀ।

Leave a Reply

Your email address will not be published. Required fields are marked *