ਪਟਿਆਲਾ, 10 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੱਜ ਜ਼ਿਲ੍ਹੇ ਵਿੱਚ 266 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 261 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2483 ਹੈ। 4 ਹੋਰ ਕੋਵਿਡ ਪੋਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 633 ਹੋ ਗਈ ਹੈ। ਪੋਜ਼ੀਟਿਵ ਆਏ ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 138, ਨਾਭਾ ਤੋਂ 17, ਰਾਜਪੁਰਾ ਤੋਂ 12, ਸਮਾਣਾ ਤੋਂ 13, ਬਲਾਕ ਭਾਦਸੋਂ ਤੋਂ 17, ਬਲਾਕ ਕੌਲੀ ਤੋਂ 19, ਬਲਾਕ ਕਾਲੋਮਾਜਰਾ ਤੋਂ 17, ਬਲਾਕ ਸ਼ੁਤਰਾਣਾਂ ਤੋਂ 7, ਬਲਾਕ ਹਰਪਾਲਪੁਰ ਤੋਂ 6 ਅਤੇ ਬਲਾਕ ਦੁਧਣਸਾਧਾਂ ਤੋਂ 20 ਕੇਸ ਰਿਪੋਰਟ ਹੋਏ ਹਨ। 

ਜ਼ਿਲ੍ਹਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਤਹਿਸੀਲ ਨਾਭਾ ਦੇ ਪਿੰਡ ਸੰਗਤਪੁਰਾ ਵਿੱਚ ਇੱਕ ਏਰੀਏ ਵਿੱਚੋਂ 7 ਪੋਜ਼ੀਟਿਵ ਕੇਸ ਆਉਣ ‘ਤੇ ਏਰੀਏ ਨੂੰ ਮਾਈਕਰੋ ਕੰਟੈਨਮੈਂਟ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਐਨ.ਆਈ.ਐਸ. ਦੇ ਰਿਹਾਇਸ਼ੀ ਇਲਾਕੇ ਵਿੱਚੋਂ ਕੀਤੀ ਗਈ ਕੋਵਿਡ ਸੈਂਪਲਿੰਗ ਦੋਰਾਨ 6 ਹੋਰ ਕੋਵਿਡ ਪੋਜ਼ੀਟਿਵ ਪਾਏ ਜਾਣ ‘ਤੇ ਪਹਿਲਾਂ ਲਗਾਈ ਮਾਈਕਰੋ ਕੰਟੈਨਮੈਂਟ ਦਾ ਦਾਇਰਾ ਵਧਾਉਂਦੇ ਹੋਏ ਰਿਹਾਇਸ਼ੀ ਇਲਾਕੇ ਨੂੰ ਵੀ ਮਾਈਕਰੋ ਕੰਟੈਨਮੈਂਟ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਐਨ.ਆਈ.ਐਸ ਵਿੱਚ ਬਾਹਰੀ ਲੋਕਾਂ ਦੇ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

Leave a Reply

Your email address will not be published. Required fields are marked *