Month: September 2020

ਮਿਸ਼ਨ ਫ਼ਤਿਹ ਤਹਿਤ ਡਿਵੀਜ਼ਨਲ ਕਮਿਸ਼ਨਰ ਦੀ ਨਿਵੇਕਲੀ ਪਹਿਲਕਦਮੀ, ਕੋਰੋਨਾ ਯੋਧਿਆਂ ਨੂੰ ਪੁਲਿਸ ਟੁਕੜੀ ਤੋਂ ਦੁਆਇਆ ਗਾਰਡ ਆਫ਼ ਆਨਰ

– ਸੰਸਦ ਮੈਂਬਰ ਪਰਨੀਤ ਕੌਰ ਨੇ ਇਸ ਵਿਸ਼ੇਸ਼ ਉਪਰਾਲੇ ਲਈ ਡਿਵੀਜ਼ਨਲ ਕਮਿਸ਼ਨਰ ਦੀ ਕੀਤੀ ਸ਼ਲਾਘਾ, 12 ਡਾਕਟਰਾਂ ਤੇ 24 ਪੈਰਾ…

6ਵੇਂ ਸੂਬਾ ਪੱਧਰੀ ਰੋਜ਼ਗਾਰ ਮੇਲੇ ਵਾਸਤੇ ਅਪਲਾਈ ਕਰਨ ਲਈ ਮਿਤੀ ਵਿੱਚ ਵਾਧਾ

– ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਹੁਣ 17 ਸਤੰਬਰ ਤੱਕ ਕਰ ਸਕਦੇ ਹਨ ਅਪਲਾਈ ਚੰਡੀਗੜ੍ਹ 14 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) – ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ ਤਹਿਤ ਸੂਬੇ ਭਰ ਵਿੱਚ 24 ਸਤੰਬਰ ਤੋਂ 30 ਸਤੰਬਰ ਤੱਕ 6ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਆਨਲਾਈਨ ਵੈਬ ਪੋਰਟਲ ਵਿੱਚ ਤਕਨੀਕੀ ਖ਼ਰਾਬੀ ਆਉਣ ਕਰਕੇ ਨੌਕਰੀ ਦੀ ਤਲਾਸ਼ ਰਹੇ ਨੌਜਵਾਨਾਂ ਨੂੰ ਨੌਕਰੀਆਂ ਲਈ ਅਪਲਾਈ ਕਰਨ ਵਿੱਚ ਕੁਝ ਦਿੱਕਤ ਆ ਰਹੀ ਸੀ। ਉਨਾਂ ਦੱਸਿਆ ਕਿ ਹੁਣ ਤਕਨੀਕੀ ਖਾਮੀ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਵੈਬ ਪੋਰਟਲ .. ਪੂਰੀ ਤਰਾਂ ਕਾਰਜਸ਼ੀਲ ਹੈ। ਇਸ ਲਈ ਉਮੀਦਵਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ 6ਵੇਂ ਸੂਬਾ ਪੱਧਰੀ ਰੋਜ਼ਗਾਰ ਮੇਲੇ ਲਈ ਅਪਲਾਈ ਕਰਨ ਦੀ ਤਰੀਕ ਵਧਾ ਦਿੱਤੀ ਗਈ ਹੈ।ਬੁਲਾਰੇ ਨੇ ਦੱਸਿਆ ਕਿ ਹੁਣ ਨੌਕਰੀ ਤਲਾਸ਼ ਰਹੇ ਨੌਜਵਾਨ 17 ਸਤੰਬਰ, 2020 ਤੱਕ ਵੈਬ ਪੋਰਟਲ ‘ਤੇ ਆਨ ਲਾਈਨ ਅਪਲਾਈ ਕਰ ਸਕਦੇ ਹਨ। ਉਨਾਂ ਅੱਗੇ ਕਿਹਾ ਕਿ ਜੇਕਰ ਕਿਸੇ ਨੂੰ ਆਨਲਾਈਨ ਅਪਲਾਈ ਕਰਨ ਵਿੱਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਜ਼ਿਲਾ ਕਾਰੋਬਾਰ ਅਤੇ ਰੋਜ਼ਗਾਰ ਬਿਊਰੋ (ਡੀਬੀਈਈ) ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਜ਼ਿਲਾ ਰੋਜ਼ਗਾਰ ਬਿਊਰੋ ਮੇਲੇ ਲਈ ਅਪਲਾਈ ਲਈ ਉਮੀਦਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ। ਜ਼ਿਲਾ ਬਿਊਰੋ ਦੇ ਦਫ਼ਤਰਾਂ ਤੱਕ ਹੈਲਪਲਾਈਨ ਨੰਬਰਾਂ ਦੇ ਜ਼ਰੀਏ ਵੀ ਆਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ।ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਉਮੀਦਵਾਰ ਪੋਰਟਲ ‘ਤੇ ਰਜਿਸਟਰਡ ਤਾਂ ਹਨ ਪਰ ਉਹਨਾਂ ਨੇ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਉਪਲਬਧ ਖਾਲੀ ਅਸਾਮੀਆਂ ਲਈ ਖਾਸ ਤੌਰ ‘ਤੇ ਬਿਨੈ ਨਹੀਂ ਕੀਤਾ, ਉਨਾਂ ਉਮੀਦਵਾਰਾਂ ਲਈ ਵੈਬ ਪੋਰਟਲ ਉੱਤੇ ਉਪਲਬਧ ਖਾਲੀ ਅਸਾਮੀਆਂ ਦੀ ਆਨਲਾਈਨ ਚੋਣ ਕਰਨਾਂ ਜਾਂ ਜ਼ਿਲਾ ਰੋਜ਼ਗਾਰ ਬਿਊਰੋ ਦਫ਼ਤਰ ਨਾਲ ਸੰਪਰਕ ਕਰਕੇ ਅਸਾਮੀਆਂ ਦੀ ਚੋਣ ਕਰਨੀ ਜ਼ਰੂਰੀ ਹੈ।ਬੁਲਾਰੇ ਨੇ ਦੱਸਿਆ ਕਿ ਕੋਵੀਡ-19 ਸਬੰਧੀ ਸਿਹਤ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਰੋਜ਼ਗਾਰ ਮੇਲੇ ਵਿਚ ਲੋਕਾਂ ਦੇ ਨਿੱਜੀ ਤੌਰ ‘ਤੇ ਸ਼ਮੂਲੀਅਤ ਨੂੰ ਦੇਖਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਹੈਂਡ ਸੈਨੀਟਾਈਜ਼ਰ ਅਤੇ ਥਰਮਲ ਸਕੈਨਿੰਗ ਤੋਂ ਇਲਾਵਾ ਸਮਾਗਮ ਵਾਲੀ ਥਾਂ ‘ਤੇ ਰੋਗਾਣੂ ਨਾਸ਼ਕ ਦਾ ਛਿੜਕਾਅ ਵੀ ਕੀਤਾ ਜਾਵੇਗਾ। ਇਸ ਲਈ ਨੌਕਰੀ ਦੇ ਚਾਹਵਾਨਾਂ ਨੂੰ ਆਪਣੇ ਸੁਨਹਿਰੀ ਭਵਿੱਖ ਲਈ ਇਸ ਰੁਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।  

ਲਾਈਫ਼ਟਾਈਮ ਅਚੀਵਮੈਂਟ ਐਵਾਰਡ ਜੇਤੂ ਆਪਣੇ ਆਪ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਯੋਗ ਹੋਣਗੇ : ਰਾਣਾ ਸੋਢੀ ਨੇ ਕੀਤਾ ਐਲਾਨ

ਲਾਈਫ਼ਟਾਈਮ ਅਚੀਵਮੈਂਟ ਐਵਾਰਡ ਜੇਤੂ ਆਪਣੇ ਆਪ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਯੋਗ ਹੋਣਗੇ: ਰਾਣਾ ਸੋਢੀ ਨੇ ਕੀਤਾ ਐਲਾਨ ਚੰਡੀਗੜ੍ਹ, 14…

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਮੈਡੀਕਲ ਆਕਸੀਜਨ ਦੀ ਮੌਜੂਦਾ ਸਪਲਾਈ ਨੂੰ ਵਧਾਉਣ ਲਈ ਇਸ ਦਾ ਉਤਪਾਦਨ ਸੂਬੇ ਵਿੱਚ ਹੀ ਕਰਨ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ

– ਇਕ ਸਨਅਤੀ ਸਪਲਾਇਰ ਨੂੰ ਮੈਡੀਕਲ ਆਕਸੀਜਨ ਦੇ ਨਿਰਮਾਣ ਦਾ ਲਾਇਸੈਂਸ ਵੀ ਮਿਲਿਆ, ਮੰਗ ਤੇ ਸਪਲਾਈ ਦੇ ਪ੍ਰਬੰਧਨ ਲਈ ਨੋਡਲ…

1 ਜਨਵਰੀ 2021 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਸਮੂਹ ਨਾਗਰਿਕਾਂ ਦੀਆਂ ਵੋਟਾਂ ਬਣਵਾਈਆਂ ਜਾਣ : ਪੂਜਾ ਸਿਆਲ ਗਰੇਵਾਲ

– ਕੋਰੋਨਾ ਮਹਾਂਮਾਰੀ ਕਰਕੇ ਵੋਟਾਂ ਆਨਲਾਇਨ ਬਣਵਾਏ ਜਾਣ ਨੂੰ ਤਰਜੀਹ ਦੇਣ ਦੀ ਅਪੀਲ– ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ…

ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਸਬੰਧ ਵਿੱਚ ਪੀ.ਟੀ.ਐਮ. ਦਾ ਸਿਲਸਲਾ ਸ਼ੁਰੂ, 27 ਲੱਖ ਦੇ ਕਰੀਬ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਹਿੱਸਾ ਲੈਣ ਦੀ ਉਮੀਦ

ਚੰਡੀਗੜ੍ਹ, 14 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) – ਕੋਵਿਡ-19 ਦੀ ਚੱਲ ਰਹੀ ਮਹਾਂਮਾਰੀ ਦੇ ਕਾਰਨ ਸਕੂਲਾਂ ਦੀ ਤਾਲਾਬੰਦੀ ਦੇ ਬਾਵਜੂਦ…

ਕੋਰੋਨਾ ਅਪਡੇਟ : ਪਟਿਆਲਾ ਜ਼ਿਲ੍ਹੇ ਵਿਚ ਅੱਜ 220 ਪੋਜ਼ੀਟਿਵ ਕੇਸਾਂ ਦੀ ਪੁਸ਼ਟੀ, 6 ਦੀ ਮੌਤ, ਐਕਟਿਵ ਕੇਸਾਂ ਦੀ ਗਿਣਤੀ 1852

ਪਟਿਆਲਾ, 14 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) – ਅੱਜ ਪਟਿਆਲਾ ਜ਼ਿਲ੍ਹੇ ਵਿਚ 220 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ.ਹਰੀਸ਼…

ਪੰਜਾਬ ਸਰਕਾਰ ਵੱਲੋਂ ਮਿਡ-ਡੇਅ-ਮੀਲ ਸਟਾਫ਼ ਨੂੰ ਵੀ ਪ੍ਰਸੂਤਾ ਛੁੱਟੀ ਦਾ ਲਾਭ ਦੇਣ ਦਾ ਫੈ਼ਸਲਾ; ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਐਲਾਨ

ਚੰਡੀਗੜ੍ਹ, 14 ਸਤੰਬਰ – (ਨਿਊਜ਼ਲਾਈਨ ਐਕਸਪ੍ਰੈਸ ਬਿਊਰੋ) : ਮਿਡ-ਡੇਅ-ਮੀਲ ਵਰਕਰਾਂ ਤੇ ਹੋਰ ਸਟਾਫ਼ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੇ…

ਪੰਜਾਬ ਸਰਕਾਰ ਸਾਰਿਆਂ ਦੇ ਸਿਰ ‘ਤੇ ਛੱਤ ਦਾ ਸੁਪਨਾ ਕਰ ਰਹੀ ਹੈ ਸਾਕਾਰ : ਸਰਕਾਰੀਆ

ਪਟਿਆਲਾ ਜ਼ਿਲ੍ਹੇ ਵਿੱਚ 176 ਈ.ਡਬਲਿਊ.ਐਸ. ਰਿਹਾਇਸ਼ੀ ਮਕਾਨਾਂ ਦਾ ਪ੍ਰਾਜੈਕਟ ਹੋਇਆ ਮੁਕੰਮਲ ਲਾਭਪਾਤਰੀਆਂ ਨੂੰ ਜਲਦੀ ਅਲਾਟ ਕੀਤੇ ਜਾਣਗੇ ਮਕਾਨ : ਮਕਾਨ…