ਨਵੀਂ ਦਿੱਲੀ, 13 ਜੂਨ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਦਿੱਲੀ ਵਿੱਚ ਕੱਲ੍ਹ ਯਾਨਿ ਕਿ ਸੋਮਵਾਰ ਤੋਂ ਸਾਰੇ ਬਾਜ਼ਾਰਾਂ ਅਤੇ ਸਾਰੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਇਸ ਨਾਲ ਹੀ ਰੈਸਟੋਰੈਂਟ ਵੀ 50% ਸਮਰਥਾ ਨਾਲ ਖੋਲ੍ਹੇ ਜਾਣਗੇ। ਦਿੱਲੀ ਦੇ ਮਾਲ ਵੀ ਕੱਲ੍ਹ ਤੋਂ ਜਨਤਾ ਲਈ ਖੋਲ੍ਹ ਦਿੱਤੇ ਜਾਣਗੇ। ਇਸ ਦੀ ਜਾਣਕਾਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ। ਮੁੱਖ ਮੰਤਰੀ ਨੇ ਦੱਸਿਆ ਕਿ ਹਰ ਜ਼ੋਨ ‘ਚ ਇਕ ਹਫ਼ਤਾਵਾਰੀ ਬਾਜ਼ਾਰ ਨੂੰ ਖੋਲ੍ਹੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸਮਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ ਰਹੇਗਾ। ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਬੈਠ ਕੇ ਖਾਣ ਦੀ ਕੈਪੇਸਿਟੀ 50% ਹੀ ਰਹੇਗੀ।

Leave a Reply

Your email address will not be published. Required fields are marked *