ਪਟਿਆਲਾ, 14 ਜੂਨ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਵਰਡ ਬੁੱਕ ਆਫ਼ ਰਿਕਾਰਡਜ਼ ਲੰਡਨ (ਯੂ.ਕੇ.) ਨੇ ਕੋਵਿਡ-19 ਮਹਾਂਮਾਰੀ ਵਿਰੁੱਧ ਚੱਲ ਰਹੀ ਜੰਗ ਦੌਰਾਨ ਮੂਹਰਲੀ ਕਤਾਰ ਦੇ ਯੋਧੇ ਵਜੋਂ ਪੂਰੀ ਸ਼ਿੱਦਤ ਨਾਲ ਲਗਾਤਾਰ ਲੜਾਈ ਲੜਦੇ ਆ ਰਹੇ ਡੀ.ਆਈ.ਜੀ. ਪਟਿਆਲਾ ਰੇਂਜ ਸ੍ਰੀ ਵਿਕਰਮ ਜੀਤ ਦੁੱਗਲ ਵੱਲੋਂ ਸਮਾਜ ਪ੍ਰਤੀ ਪ੍ਰਦਾਨ ਕੀਤੀਆਂ ਸੇਵਾਵਾਂ ਨੂੰ ਮਾਣ ਦਿੰਦਿਆਂ ਸ੍ਰੀ ਦੁੱਗਲ ਦਾ ‘ਸਰਟੀਫਿਕੇਟ ਆਫ਼ ਕਮਿਟਮੈਂਟ’ ਨਾਲ ਸਨਮਾਨ ਕੀਤਾ ਹੈ। ਵਰਡ ਬੁੱਕ ਆਫ਼ ਰਿਕਾਰੜਜ਼ ਲੰਡਨ (ਯੂ.ਕੇ.) ਦੇ ਅਜੂਡੀਕੇਟਰ ਅਤੇ ਉਪ ਪ੍ਰਧਾਨ, ਪੰਜਾਬ, ਜਸਵੀਰ ਸਿੰਘ ਸ਼ਿੰਦਾ ਨੇ ਇਹ ਸਰਟੀਫਿਕੇਟ ਸ੍ਰੀ ਵਿਕਰਮ ਜੀਤ ਦੁੱਗਲ ਨੂੰ ਪ੍ਰਦਾਨ ਕੀਤਾ।
ਤੇਲੰਗਾਨਾ ਕਾਡਰ ‘ਚ 2007 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸ੍ਰੀ ਦੁੱਗਲ ਨੇ ਪੰਜਾਬ ‘ਚ ਅੰਤਰ-ਕਾਡਰ ਡੈਪੂਟੇਸ਼ਨ ਤਹਿਤ ਅੰਮ੍ਰਿਤਸਰ ਦਿਹਾਤੀ ਅਤੇ ਪਟਿਆਲਾ ਦੇ ਐਸ.ਐਸ.ਪੀ. ਵਜੋਂ ਸੇਵਾਂਵਾਂ ਨਿਭਾਈਆਂ ਹਨ। ਪੁਲਿਸ ਅਧਿਕਾਰੀ ਇਸ ਮਹਾਂਮਾਰੀ ਦੌਰਾਨ ਨਾ ਕੇਵਲ ਕਰਫਿਊ ਅਤੇ ਲਾਕਡਾਊਨ ਨੂੰ ਨਿਯਮਤ ਲਾਗੂ ਕਰਵਾਉਣ ਲਈ ਮੂਹਰਲੀ ਕਤਾਰ ਦੇ ਯੋਧੇ ਵਜੋਂ ਕਾਰਜਸ਼ੀਲ ਰਹਿੰਦੇ ਹਨ ਸਗੋਂ ਉਹ ਆਮ ਲੋਕਾਂ ਨੂੰ ਜਿੱਥੇ ਕੋਵਿਡ ਮਹਾਂਮਾਰੀ ਤੋਂ ਬਚਣ ਲਈ ਹੇਠਲੇ ਪੱਧਰ ਤੱਕ ਜਾ ਕੇ ਜਾਗਰੂਕ ਵੀ ਕਰਦੇ ਹਨ ਉਥੇ ਹੀ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਅਫ਼ਵਾਹਾਂ ਨੂੰ ਵੀ ਫੈਲਣ ਤੋਂ ਰੋਕਦੇ ਹਨ।
ਵਰਡ ਬੁੱਕ ਆਫ਼ ਰਿਕਾਰਡਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ, ”ਉਹ ਪੂਰੇ ਵਿਸ਼ਵ ਭਰ ‘ਚ ਕੋਵਿਡ-19 ਮਹਾਂਮਾਰੀ ਵਿਰੁੱਧ ਜਾਗਰੂਕਤਾ ਤੇ ਸੁਰੱਖਿਆ ਪੈਦਾ ਕਰਨ ਲਈ ਸਮਰਪਿਤ ਭਾਵਨਾ ਨਾਲ ਆਪਣੀ ਦ੍ਰਿੜ ਵਚਨਬੱਧਤਾ ਨਿਭਾ ਰਹੇ ਹਨ। ਉਹ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਸਮਾਜ ਦੀ ਸੇਵਾ ਪ੍ਰਤੀ ਸਮਰਪਤ ਹੁੰਦੇ ਹੋਏ ਵਿਸ਼ਵ ਸਿਹਤ ਸੰਗਠਨ ਵੱਲੋਂ ਦਰਸਾਏ ਅਨੁਸਾਰ ਕੋਰੋਨਾਵਾਇਰਸ ਦੀ ਬਿਮਾਰੀ ਦੀ ਲਾਗ ਤੋਂ ਮਨੁੱਖਤਾ ਨੂੰ ਬਚਾਉਣ ਲਈ ਯਤਨਸ਼ੀਲ ਹਨ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇਸ਼ ਭਰ ‘ਚ ਮਹਾਂਮਾਰੀ ਵਿਰੁੱਧ ਜੰਗ ਲੜ ਰਹੇ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਹੈ। ਵਰਡਲ ਬੁੱਕ ਆਫ਼ ਰਿਕਾਰਡਜ਼ ਲੰਡਨ (ਯੁਨਾਇਟਿਡ ਕਿੰਗਡਮ) ਦੇ ਯੂਰੋਪ ਅਤੇ ਸਵਿਟਜਰਲੈਂਡ ਦੇ ਮੁਖੀ ਵਿਲੀ ਜਜ਼ਲਰ ਅਤੇ ਪ੍ਰੈਜੀਡੈਂਟ ਸੰਤੋਸ਼ ਸ਼ੁੱਕਲਾ ਨੇ ਡੀ.ਆਈ.ਜੀ. ਪਟਿਆਲਾ ਰੇਂਜ ਵਿਕਰਮ ਜੀਤ ਦੁੱਗਲ ਨੂੰ ਸ਼ੁੱਭ ਇਛਾਵਾਂ ਦਿੱਤੀਆਂ ਹਨ।

Leave a Reply

Your email address will not be published. Required fields are marked *