-ਜੇ.ਸੀ.ਬੀ ਨਾਲ ਬਾਹਰ ਕੱਢੀਆਂ ਲਾਸ਼ਾਂ

ਪਟਿਆਲਾ/ਸਮਾਣਾ, 19 ਜੂਨ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਨੇੜਲੇ ਪਿੰਡ ਦੋਦੜਾ ‘ਚ ਘਰ ਦੇ ਬਾਹਰ ਬਣੇ ਗੋਬਰ ਗੈਸ ਪਲਾਂਟ ‘ਚ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਦਰਸ਼ਨ ਸਿੰਘ ਅਤੇ ਗੁਰਧਿਆਨ ਸਿੰਘ ਵਜੋਂ ਹੋਈ ਹੈ। ਜੇ.ਸੀ.ਬੀ ਮਸ਼ੀਨ ਨਾਲ ਟੋਏ ਪੁੱਟਦੇ ਹੋਏ ਗੋਬਰ ਗੈਸ ਪਲਾਂਟ ਵਿੱਚੋਂ ਦੋਹਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ। ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨ ਦਰਸ਼ਨ ਸਿੰਘ ਦੇ ਘਰ ਦੇ ਬਾਹਰ ਬਣੇ ਗੋਬਰ ਗੈਸ ਪਲਾਂਟ ਦੀ ਸਫ਼ਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਵਿਚ ਗੈਸ ਨਹੀਂ ਬਣ ਰਹੀ ਸੀ। ਇਸੇ ਖ਼ਰਾਬੀ ਨੂੰ ਦੇਖਦਿਆਂ ਅੱਜ ਤੜਕੇ ਸਵੇਰੇ ਦਰਸ਼ਨ ਸਿੰਘ ਦਾ ਗੁਆਂਢੀ ਗੁਰਧਿਆਨ ਸਿੰਘ ਪਲਾਂਟ ਵਿੱਚ ਉਤਰਨ ਲੱਗਿਆ ਹੀ ਸੀ ਕਿ ਉਸ ਦਾ ਪੈਰ ਤਿਲਕ ਗਿਆ। ਇਸੇ ਦੌਰਾਨ ਗੁਰਧਿਆਨ ਨੂੰ ਬਚਾਉਣ ਲਈ ਦਰਸ਼ਨ ਸਿੰਘ ਵੀ ਉਸਦੇ ਨਾਲ ਪਲਾਂਟ ਵਿੱਚ ਡਿੱਗ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ।

Leave a Reply

Your email address will not be published. Required fields are marked *