ਪਟਿਆਲਾ, 22 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜ਼ਿਲ੍ਹ ਵਿੱਚ 24 ਕੋਵਿਡ ਪੋਜ਼ੀਟਿਵ ਕੇਸ ਪਾਏ ਗਏ ਹਨ ਅਤੇ 47 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 318 ਹੈ। ਜ਼ਿਲ੍ਹੇ ਵਿੱਚ 2 ਹੋਰ ਕੋਵਿਡ ਪੋਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 1326 ਹੋ ਗਈ ਹੈ। ਪੋਜ਼ੀਟਿਵ ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 8, ਸਮਾਣਾ ਤੋਂ 1,ਰਾਜਪੁਰਾ ਤੋਂ 1, ਬਲਾਕ ਕੌਲੀ ਤੋਂ 5,ਬਲਾਕ ਕਾਲੋਮਾਜਰਾ ਤੋਂ 2 , ਬਲਾਕ ਹਰਪਾਲਪੁਰ ਤੋਂ 1, ਬਲਾਕ ਦੁੱਧਣ ਸਾਧਾਂ ਤੋਂ 1 ਅਤੇ ਬਲਾਕ ਸ਼ੁਤਰਾਣਾ ਤੋਂ 4 ਕੇਸ ਰਿਪੋਰਟ ਹੋਏ ਹਨ।

Leave a Reply

Your email address will not be published. Required fields are marked *