🚩 ਪਨਗਰੇਨ ਦੇ ਸਿਕਿਓਰਟੀ ਗਾਰਡਾਂ ਨੂੰ ਤਿੰਨ ਮਹੀਨੇ ਤੋਂ ਨਹੀ ਮਿਲੀਆਂ ਤਨਖਾਹਾਂ ; ਭੁੱਖੇ ਢਿੱਡ ਕਰ ਰਹੇ ਨੇ ਸਰਕਾਰੀ ਭੰਡਾਰਾਂ ਦੀ ਰਾਖੀ

ਸੰਗਰੂਰ, 28 ਜੂਨ -ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਪਨਗਰੇਨ ਵਿ਼ਭਾਗ ਦੇ ਸਿਕਿਓਰਟੀ ਗਾਰਡਾਂ ਅਤੇ ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਖੁਰਾਕ ਤੇ ਸਪਲਾਈ ਵਿ਼ਭਾਗ ਸਟੇਟ ਸਬ ਕਮੇਟੀ ਬਰਾਂਚ ਸੰਗਰੂਰ ਦੇ ਆਗੂਆਂ ਗੁਰਮੀਤ ਸਿੰਘ ਮਿੱਡਾ, ਰਣਜੀਤ ਸਿੰਘ ਰਾਣਵਾਂ, ਹੰਸ ਰਾਜ ਦੀਦਾਰਗੜ੍ਹ, ਚਰਨਜੀਤ, ਸੰਦੀਪ ਸਿੰਘ, ਰਣਜੰਗ ਸਿੰਘ, ਕਮਲਦੀਪ ਲਹਿਰਾ, ਸ਼ਾਮ ਲਾਲ, ਮੰਗਤ ਰਾਮ,
ਹਰਦੀਪ ਕੁਮਾਰ ਧੂਰੀ ਹੋਰਾਂ ਨੇ ਦੱਸਿਆ ਕਿ ਸਿਕਿਓਰਟੀ ਗਾਰਡਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀ ਮਿਲੀਆਂ ਜਿਸ ਕਰਕੇ ਕਰਮਚਾਰੀਆਂ ਦਾ ਜੀਵਨ ਨਿ਼ਭਾਅ ਦੁੱਭਰ ਅਤੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਡੀ.ਸੀ ਰੇਟਾਂ ਮੁਤਾਬਕ ਤਨਖਾਹ ਲੈਣ ਵਾਲੇ ਗਰੀਬ ਕਰਮਚਾਰੀ ਕਰੋੜਾਂ ਰੁਪਏ ਦੇ ਸਰਕਾਰੀ ਅਨਾਜ ਭੰਡਾਰਾਂ ਦੀ ਰਖਵਾਲੀ ਅਤੇ ਸਾਂਭ ਸੰਭਾਲ ਕਰ ਰਹੇ ਹਨ। ਤਨਖਾਹਾਂ ਦੇ ਬਿੱਲ ਸਮੇਂ ਸਿਰ ਨਹੀਂ ਭੇਜੇ ਜਾਂਦੇ ਜਿਸ ਕਰਕੇ ਤਨਖਾਹ ਲੇਟ ਹੁੰਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਰੋਕੀਆਂ ਤਨਖਾਹਾਂ ਤਰੁੰਤ ਦਿੱਤੀਆਂ ਜਾਣ ਅਤੇ ਪਿਛਲੇ ਦੋ ਸਾਲਾਂ ਦਾ ਬਣਦਾ ਈ ਪੀ ਐਫ ਵੀ ਕਰਮਚਾਰਆਂ ਦੇ ਖਾਤਿਆਂ ਵਿੱਚ ਤਰੁੰਤ ਜਮ੍ਹਾ ਕਰਵਾਇਆ ਜਾਵੇ। ਇਸਦੇ ਨਾਲ ਹੀ ਸੀਨੀਅਰ ਕਰਮਚਾਰਆਂ ਦੀ ਛਾਂਟੀ ਕਰਨੀ ਬੰਦ ਕੀਤੀ ਜਾਵੇ, ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਬਣਾਈ ਜਾਵੇ, ਛਾਂਟੀ ਕੀਤੇ ਸੀਨੀਅਰ ਸਿਕਿਓਰਟੀ ਗਾਰਡਾਂ ਨੂੰ ਤਰੁੰਤ ਕੰਮ ‘ਤੇ ਰੱਖਿਆ ਜਾਵੇ, ਕਰਮਚਾਰੀਆਂ ਦੇ ਆਈ ਕਾਰਡ ਬਣਾਏ ਜਾਣ। ਉਨ੍ਹਾਂ ਨੇ ਕਿਹਾ ਕਿ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਦਾ ਨਿਪਟਾਰਾ ਤਰੁੰਤ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ ਤੇਜ਼ ਕੀਤਾ ਜਾਵੇਗਾ। *Newsline Express*

Leave a Reply

Your email address will not be published. Required fields are marked *