ਚੰਡੀਗੜ੍ਹ, 2 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪ੍ਰਸਿੱਧ ਪਾਕਿਸਤਾਨੀ ਗਾਇਕ ਸ਼ੌਕਤ ਅਲੀ (78) ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਦੇ ਬੇਟੇ ਅਮੀਰ ਸ਼ੌਕਤ ਅਲੀ ਦੇ ਅਨੁਸਾਰ, ਉਹ ਲਾਹੌਰ ਦੇ ਕੰਬਾਈਨਡ ਮਿਲਟਰੀ ਹਸਪਤਾਲ (ਸੀ.ਐੱਮ.ਐੱਚ.) ਵਿਚ ਇਲਾਜ ਅਧੀਨ ਸੀ। ਉਨ੍ਹਾਂ ਦੀ ਮੌਤ ਲਿਵਰ ਫੇਲ੍ਹ ਹੋਣ ਨਾਲ ਹੋਈ।ਸ਼ੌਕਤ ਅਲੀ ਦਾ ਗਾਣਾ ‘ਕਦੀ ਤੇ ਹੱਸ ਬੋਲ ਵੇ’ ਦੀ ਵਰਤੋਂ 2009 ਵਿਚ ਭਾਰਤੀ ਫਿਲਮ ‘ਲਵ ਆਜ ਕਲ’ ਵਿਚ ਕੀਤੀ ਗਈ। ਉਨ੍ਹਾਂ ਦੇ ਤਿੰਨੋਂ ਪੁੱਤਰ ਇਮਰਾਨ ਸ਼ੌਕਤ ਅਲੀ, ਅਮੀਰ ਸ਼ੌਕਤ ਅਲੀ ਅਤੇ ਮੋਹਸਿਨ ਸ਼ੌਕਤ ਅਲੀ ਵੀ ਨਾਮੀ ਗਾਇਕ ਹਨ।

Leave a Reply

Your email address will not be published. Required fields are marked *