ਪਟਿਆਲਾ, 5 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਵਿੱਚ ਕੋਰੋਨਾ ਦਾ ਪ੍ਰਕੋਪ ਦਿਨੋ ਦਿਨ ਵੱਧ ਰਿਹਾ ਹੈ ਅਤੇ ਇਸਦੇ ਨਾਲ ਹੀ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਅੱਜ ਜ਼ਿਲ੍ਹੇ ਵਿੱਚ 677 ਕੋਵਿਡ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ। ਮਿਸ਼ਨ ਫਤਿਹ ਤਹਿਤ 747 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4157 ਹੈ। ਜ਼ਿਲ੍ਹੇ ਵਿੱਚ 19 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 843 ਹੋ ਗਈ ਹੈ। ਪੋਜ਼ੀਟਿਵ ਆਏ ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 442, ਨਾਭਾ ਤੋਂ 24, ਰਾਜਪੁਰਾ ਤੋਂ 61, ਸਮਾਣਾ ਤੋਂ 21, ਬਲਾਕ ਭਾਦਸੋਂ ਤੋਂ 8, ਬਲਾਕ ਕੌਲੀ ਤੋਂ 44, ਬਲਾਕ ਕਾਲੋਮਾਜਰਾ ਤੋਂ 27, ਬਲਾਕ ਸ਼ੁਤਰਾਣਾ ਤੋਂ 27, ਬਲਾਕ ਹਰਪਾਲਪੁਰ ਤੋਂ 10, ਬਲਾਕ ਦੁਧਣਸਾਧਾਂ ਤੋਂ 13 ਕੋਵਿਡ ਕੇਸ ਰਿਪੋਰਟ ਹੋਏ ਹਨ। ਡਾ. ਸੁਮੀਤ ਸਿੰਘ ਨੇ ਕਿਹਾ ਕਿ ਜ਼ਿਆਦਾ ਪੋਜ਼ੀਟਿਵ ਕੇਸ ਆਉਣ ‘ਤੇ ਰਾਜਪੁਰਾ ਦੇ ਰੋਟਰੀ ਕੱਲਬ ਦੇ ਪਿਛਲੇ ਪਾਸੇ ਦੇ ਕੁੱਝ ਏਰੀਏ ਵਿੱਚ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ।

Leave a Reply

Your email address will not be published. Required fields are marked *