18 ਤੋਂ 44 ਸਾਲ ਦੇ ਉਮਰ ਦੇ ਟੀਕਾਕਰਨ ਤਹਿਤ ਪਹਿਲੇ ਗੇੜ ਵਿੱਚ ਕੰਸਟਰਕਸ਼ਨ ਲੇਬਰ ਦਾ ਹੋਵੇਗਾ ਟੀਕਾਕਰਨ

ਪਟਿਆਲਾ, 9 ਮਈ  – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜ਼ਿਲ੍ਹੇ ਵਿੱਚ 658 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 864 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4325 ਹੈ। ਜ਼ਿਲ੍ਹੇ ਵਿੱਚ 18 ਹੋਰ ਕੋਵਿਡ ਪੋਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਕੁੱਲ ਮੌਤਾਂ ਦੀ ਗਿਣਤੀ 901 ਹੋ ਗਈ ਹੈ। ਪੋਜ਼ੀਟਿਵ ਆਏ ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 365, ਨਾਭਾ ਤੋਂ 37, ਰਾਜਪੁਰਾ ਤੋਂ 54, ਸਮਾਣਾ ਤੋਂ 27, ਬਲਾਕ ਭਾਦਸੋਂ ਤੋਂ 33, ਬਲਾਕ ਕੌਲੀ ਤੋਂ 50, ਬਲਾਕ ਕਾਲੋਮਾਜਰਾ ਤੋਂ 11, ਬਲਾਕ ਸ਼ੁਤਰਾਣਾ ਤੋਂ 27, ਬਲਾਕ ਹਰਪਾਲਪੁਰ ਤੋਂ 16, ਬਲਾਕ ਦੁਧਣਸਾਧਾਂ ਤੋਂ 38 ਕੋਵਿਡ ਕੇਸ ਰਿਪੋਰਟ ਹੋਏ ਹਨ। ਜ਼ਿਲ੍ਹੇ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਪਾਤੜਾਂ ਦੇ ਵਾਰਡ ਨੰਬਰ 2 ਵਿੱਚ ਜ਼ਿਆਦਾ ਪੋਜ਼ੀਟਿਵ ਕੇਸ ਆਉਣ ‘ਤੇ ਕੋਵਿਡ ਪ੍ਰਭਾਵਿਤ ਏਰੀਏ ਵਿਚ ਮਾਈਕਰੋ ਕੰਟੇਨਮੈਂਟ ਲਗਾ ਦਿੱਤੀ ਗਈ ਹੈ। ਜਿਸ ਨਾਲ ਜਿਲ੍ਹੇ ਵਿੱਚ ਹੁਣ ਤੱਕ ਲੱਗੀਆਂ ਕੰਟੇਨਮੈਂਟਾਂ ਦੀ ਗਿਣਤੀ ਇੱਕ ਵੱਡੀ ਕੰਟੈਂਮੈਨਟ ਤੋਂ ਇਲਾਵਾ 9 ਮਾਈਕਰੋ ਕੰਟੈਨਮੈਂਟਾਂ ਹੋ ਗਈਆਂ ਹਨ। 

Leave a Reply

Your email address will not be published. Required fields are marked *