18 ਤੋਂ 44 ਸਾਲ ਦੇ ਉਸਾਰੀ ਵਰਕਰਾਂ ਦੇ ਕੋਵਿਡ ਟੀਕਾਕਰਣ ਦੀ ਹੋਈ ਸ਼ੁਰੂਆਤ

-ਪਹਿਲੇ ਦਿਨ 58 ਉਸਾਰੀ ਵਰਕਰਾਂ ਨੇ ਲਗਵਾਈ ਕੋਵਿਡ ਵੈਕਸੀਨ: ਸਿਵਲ ਸਰਜਨ

      ਪਟਿਆਲਾ, 10 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜ਼ਿਲ੍ਹੇ ਵਿੱਚ 18 ਤੋਂ 44 ਸਾਲ ਦੇ ਉਮਰ ਵਰਗ ਦੇ ਟੀਕਾਕਰਨ ਦੇ ਪਹਿਲੇ ਗੇੜ ਵਿੱਚ ਉਸਾਰੀ ਕਾਮਿਆ ਦੇ ਹੋ ਰਹੇ ਕੋਵਿਡ ਟੀਕਕਾਕਰਣ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਜ਼ਿਲ੍ਹੇ ਵਿੱਚ 657 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਮਿਸ਼ਨ ਫਤਿਹ ਤਹਿਤ 524 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4444 ਹੈ। ਜ਼ਿਲ੍ਹੇ ਵਿੱਚ 14 ਹੋਰ ਕੋਵਿਡ ਪੋਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਕੁੱਲ ਮੌਤਾਂ ਦੀ ਗਿਣਤੀ 915 ਹੋ ਗਈ ਹੈ। ਪੋਜ਼ੀਟਿਵ ਆਏ ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 395, ਨਾਭਾ ਤੋਂ 54, ਰਾਜਪੁਰਾ ਤੋਂ 51, ਸਮਾਣਾ ਤੋਂ 18, ਬਲਾਕ ਭਾਦਸੋ ਤੋਂ 26, ਬਲਾਕ ਕੌਲੀ ਤੋਂ 37, ਬਲਾਕ ਕਾਲੋਮਾਜਰਾ ਤੋਂ 10, ਬਲਾਕ ਸ਼ੁਤਰਾਣਾ ਤੋਂ 34, ਬਲਾਕ ਹਰਪਾਲਪੁਰ ਤੋਂ 11, ਬਲਾਕ ਦੁਧਣਸਾਧਾਂ ਤੋਂ 21 ਕੋਵਿਡ ਕੇਸ ਰਿਪੋਰਟ ਹੋਏ ਹਨ।

Leave a Reply

Your email address will not be published. Required fields are marked *